ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀ ਚਮਕੇ
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 22 ਅਪਰੈਲ
UPSC civil services ਕੇਂਦਰੀ ਲੋਕ ਸੇਵਾ ਕਮਿਸ਼ਨ (UPSC) ਸਿਵਲ ਸੇਵਾਵਾਂ ਪ੍ਰੀਖਿਆ ਦੇ ਅੱਜ ਐਲਾਨੇ ਨਤੀਜਿਆਂ ਨਾਲ ਹਰਿਆਣਾ ਅਤੇ ਪੰਜਾਬ ਦੇ ਕਈ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੋਵਾਂ ਰਾਜਾਂ ਨਾਲ ਸਬੰਧਤ ਪ੍ਰੀਖਿਆਰਥੀਆਂ ਨੇ ਦੇਸ਼ ਦੀਆਂ ਸਭ ਤੋਂ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਹਨ।
ਪੰਜਾਬ ਦੇ ਜਲੰਧਰ ਵਿਚ ਆਰੂਸ਼ੀ ਨੇ 184ਵਾਂ ਰੈਂਕ ਹਾਸਲ ਕੀਤਾ ਹੈ। ਆਰੂਸ਼ੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈਆਂ ਕੋਚਿੰਗ ਕਲਾਸਾਂ ਦਾ ਫਾਇਦਾ ਮਿਲਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸਿਦਕ ਸਿੰਘ ਨੇ 157ਵਾਂ ਰੈਂਕ ਜਦੋਂਕਿ ਚਰਖੀ ਦਾਦਰੀ ਦੀ ਸਵਾਤੀ ਫੋਗਾਟ ਨੂੰ 306ਵਾਂ ਰੈਂਕ ਮਿਲਿਆ।
ਪਾਣੀਪਤ ਦੀ ਸ਼ਿਵਾਲੀ ਪੰਚਾਲ, ਜੋ ਮੌਜੂਦਾ ਸਮੇਂ ਹਰਿਆਣਾ ਸਿਵਲ ਸੇਵਾਵਾਂ (HCS) ਲਈ ਸਿਖਲਾਈ ਲੈ ਰਹੀ ਹੈ, ਨੇ 53ਵਾਂ ਰੈਂਕ ਹਾਸਲ ਕੀਤਾ। ਬਹਾਦਰਗੜ੍ਹ ਦੇ ਆਦਿੱਤਿਆ ਵਿਕਰਮ ਅਗਰਵਾਲ ਤੇ ਅਭਿਲਾਸ਼ ਸੁੰਦਰਮ ਨੇ ਕ੍ਰਮਵਾਰ 9ਵਾਂ ਤੇ 129ਵਾਂ ਰੈਂਕ ਪ੍ਰਾਪਤ ਕੀਤਾ।