ਸੈਕਟਰ-26 ਮੰਡੀ ਵਿੱਚੋਂ ਰੇਹੜੀਆਂ ਹਟਾਈਆਂ
ਪੱਤਰ ਪ੍ਰੇਰਕ ਚੰਡੀਗੜ੍ਹ, 28 ਮਈ ਮਾਰਕੀਟਿੰਗ ਕਮੇਟੀ ਅਤੇ ਮੰਡੀ ਬੋਰਡ ਨਾਲ ਸਾਂਝੇ ਤੌਰ ’ਤੇ ਅੱਜ ਨਗਰ ਨਿਗਮ ਨੇ ਸੈਕਟਰ-26 ਮੰਡੀ ਵਿੱਚੋਂ ਨਾਜਾਇਜ਼ ਰੇਹੜੀਆਂ-ਫੜੀਆਂ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਐਨਫੋਰਸਮੈਂਟ ਟੀਮ ਨੇ ਉਲੰਘਣਾ ਕਰਨ ਵਾਲਿਆਂ ਨੂੰ 18 ਚਲਾਨ ਜਾਰੀ...
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 28 ਮਈ
Advertisement
ਮਾਰਕੀਟਿੰਗ ਕਮੇਟੀ ਅਤੇ ਮੰਡੀ ਬੋਰਡ ਨਾਲ ਸਾਂਝੇ ਤੌਰ ’ਤੇ ਅੱਜ ਨਗਰ ਨਿਗਮ ਨੇ ਸੈਕਟਰ-26 ਮੰਡੀ ਵਿੱਚੋਂ ਨਾਜਾਇਜ਼ ਰੇਹੜੀਆਂ-ਫੜੀਆਂ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਐਨਫੋਰਸਮੈਂਟ ਟੀਮ ਨੇ ਉਲੰਘਣਾ ਕਰਨ ਵਾਲਿਆਂ ਨੂੰ 18 ਚਲਾਨ ਜਾਰੀ ਕੀਤੇ। ਇਨ੍ਹਾਂ ਵਿੱਚ ਕੂੜੇ ਦੀ ਅਣ-ਅਧਿਕਾਰਤ ਡੰਪਿੰਗ, ਕਬਜ਼ੇ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕਰਨਾ ਸ਼ਾਮਲ ਹੈ। ਟੀਮ ਨੇ ਮੰਡੀ ਦੀ ਸਮੁੱਚੀ ਸਫ਼ਾਈ ਅਤੇ ਕੰਮਕਾਜ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼ੀ ਅਤੇ ਦ੍ਰਿੜ੍ਹਤਾ ਨਾਲ ਕਾਰਵਾਈ ਕੀਤੀ।
ਐਨਫੋਰਸਮੈਂਟ ਟੀਮ ਨੇ ਲਗਾਤਾਰ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਵੀ ਜਾਰੀ ਕੀਤੀ ਕਿ ਜੇ ਉਲੰਘਣਾ ਜਾਰੀ ਰਹਿੰਦੀ ਹੈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement
×