ਪੰਜਾਬ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਮਈ
Advertisement
ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸ਼ਾਮ ਛੇ ਤੋਂ ਸੱਤ ਵਜੇ ਦਰਮਿਆਨ ਝੱਖੜ ਆਇਆ ਜਿਸ ਕਾਰਨ ਕਈ ਜ਼ਿਲ੍ਹਿਆਂ ਵਿਚ ਬਿਜਲੀ ਗੁੱਲ ਹੋ ਗਈ। ਇਹ ਜਾਣਕਾਰੀ ਮਿਲੀ ਹੈ ਕਿ ਹੁਸ਼ਿਆਰਪੁਰ, ਤਲਵਾੜਾ, ਨਵਾਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਝੱਖੜ ਆਇਆ ਤੇ ਹੁਸ਼ਿਆਰਪੁਰ ਤੇ ਹੋਰ ਥਾਵਾਂ ਵਿਚ ਬਿਜਲੀ ਚਲੀ ਗਈ ਤੇ ਕਈ ਦਰੱਖਤ ਡਿੱਗ ਗਏ। ਮੌਸਮ ਵਿਭਾਗ ਨੇ ਪਹਿਲਾਂ ਪੇਸ਼ੀਨਗੋਈ ਕੀਤੀ ਸੀ ਕਿ ਦੇਸ਼ ਭਰ ਦੇ ਕਈ ਹਿੱਸਿਆਂ ਵਿਚ ਅੱਜ ਹਨੇਰੀ ਆ ਸਕਦੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਝੱਖੜ ਚੰਡੀਗੜ੍ਹ ਤੇ ਹੋਰ ਹਿੱਸਿਆਂ ਵਿਚ ਵੀ ਆ ਸਕਦਾ ਹੈ। ਚੰਡੀਗੜ੍ਹ ਵਿੱਚ ਵੀ ਰਾਤ ਵੇਲੇ ਹਨੇਰੀ ਆਈ ਤੇ ਹਲਕਾ ਮੀਂਹ ਪਿਆ।
Advertisement
×