ਚੋਰੀ ਦੀ ਐਕਟਿਵਾ ਦੇ ਸਵਾਰ ਦੀ ਹਾਦਸੇ ’ਚ ਮੌਤ
ਇੱਥੋਂ ਦੇ ਸੈਕਟਰ-56 ਡਿਵਾਈਡਿੰਗ ਸੜਕ ’ਤੇ ਚੋਰੀ ਦੀ ਐਕਟਿਵਾ ’ਤੇ ਸਵਾਰ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਥਾਣਾ ਸੈਕਟਰ-39 ਦੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਦੇ ਮ੍ਰਿਤਕ ਘਰ ਵਿੱਚ ਰੱਖ ਕੇ ਜਾਂਚ ਸ਼ੁਰੂ...
Advertisement
ਇੱਥੋਂ ਦੇ ਸੈਕਟਰ-56 ਡਿਵਾਈਡਿੰਗ ਸੜਕ ’ਤੇ ਚੋਰੀ ਦੀ ਐਕਟਿਵਾ ’ਤੇ ਸਵਾਰ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਥਾਣਾ ਸੈਕਟਰ-39 ਦੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਦੇ ਮ੍ਰਿਤਕ ਘਰ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਾਤ ਨੂੰ 1 ਵਜੇ ਦੇ ਕਰੀਬ ਪੁਲੀਸ ਵੱਲੋਂ ਸੈਕਟਰ-56 ਸੜਕ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਐਕਟਿਵਾ ’ਤੇ ਸਵਾਰ ਵਿਅਕਤੀ ਪੁਲੀਸ ਨਾਕੇ ਨੂੰ ਵੇਖ ਕੇ ਫਰਾਰ ਹੋਣ ਲੱਗੇ। ਇਸ ਤੋਂ ਬਾਅਦ ਕੁਝ ਦੂਰੀ ’ਤੇ ਐਕਟਿਵਾ ਸੜਕ ’ਤੇ ਬਣੇ ਡਿਵਾਇਡਰ ਨਾਲ ਜਾ ਟਕਰਾਈ। ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਜ਼ਖਮੀ ਵਿਅਕਤੀ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਵਿਅਕਤੀ ਕੋਲ ਚੋਰੀ ਦੀ ਐਕਟਿਵਾ ਸੀ। ਉਸ ਦੀ ਜੇਬ੍ਹ ਵਿੱਚੋਂ ਮਿਲਿਆ ਡਰਾਈਵਿੰਗ ਲਾਇਸੰਸ ਵੀ ਕਿਸੇ ਹੋਰ ਦਾ ਸੀ।
Advertisement
Advertisement
×