ਰਾਜ ਪੱਧਰੀ ਤੈਰਾਕੀ ਮੁਕਾਬਲੇ: ਮੁਹਾਲੀ ਜ਼ਿਲ੍ਹੇ ਦੀ ਅਪੂਰਵਾ ਸ਼ਰਮਾ ਅੱਵਲ
ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸੈਕਟਰ 63 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਕਰਵਾਏ ਜਾ ਰਹੇ ਲੜਕੀਆਂ ਦੇ ਰਾਜ ਪੱਧਰੀ ਤੈਰਾਕੀ ਮੁਕਾਬਲੇ ਅੱਜ ਮੁਕੰਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ...
ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸੈਕਟਰ 63 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਕਰਵਾਏ ਜਾ ਰਹੇ ਲੜਕੀਆਂ ਦੇ ਰਾਜ ਪੱਧਰੀ ਤੈਰਾਕੀ ਮੁਕਾਬਲੇ ਅੱਜ ਮੁਕੰਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ।
ਲੜਕੀਆਂ ਦੇ 17 ਸਾਲ ਵਰਗ ਦੇ 100 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਮੇਜ਼ਬਾਨ ਮੁਹਾਲੀ ਦੀ ਅਪੂਰਵਾ ਸ਼ਰਮਾ ਨੇ ਪਹਿਲਾ, ਅੰਮ੍ਰਿਤਸਰ ਦੀ ਰਮਨਜੋਤ ਕੌਰ ਨੇ ਦੂਜਾ ਤੇ ਲੁਧਿਆਣਾ ਦੀ ਮੇਘਨਾ ਨੇ ਤੀਜਾ ਸਥਾਨ ਹਾਸਲ ਕੀਤਾ। 17 ਸਾਲ ਵਰਗ ਦੇ 200 ਮੀਟਰ ਬਟਰ ਫਲਾਈ ਮਕਾਬਲੇ ਵਿੱਚ ਅਪੂਰਵਾ ਸ਼ਰਮਾ ਮੁਹਾਲੀ ਨੇ ਪਹਿਲਾ, ਯੋਗਿਆ ਸੰਗਰੂਰ ਨੇ ਦੂਜਾ ਤੇ ਤ੍ਰਿਪਤ ਕੌਰ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲ ਵਰਗ ਦੇ 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਪਠਾਨਕੋਟ ਦੀ ਸੁਨਾਕਸ਼ੀ ਸਹਿਗਲ ਨੇ ਪਹਿਲਾ, ਜਲੰਧਰ ਦੀ ਪਾਵਨੀ ਭਾਟੀਆ ਨੇ ਦੂਜਾ ਤੇ ਜਲੰਧਰ ਦੀ ਹੁਨਰ ਆਹਲੂਵਾਲੀਆ ਨੇ ਤੀਜਾ ਸਥਾਨ ਹਾਸਲ ਕੀਤਾ। 19 ਸਾਲ ਵਰਗ ਦੇ ਫਰੀ ਸਟਾਈਲ ਮੁਕਾਬਲੇ ਵਿੱਚ ਲੁਧਿਆਣਾ ਦੀ ਐਂਜਲ ਗੁਪਤਾ ਨੇ ਪਹਿਲਾ, ਪਟਿਆਲਾ ਦੀ ਅਫਰੀਨ ਅਜ਼ੀਮ ਨੇ ਦੂਜਾ ਤੇ ਫ਼ਿਰੋਜ਼ਪੁਰ ਦੀ ਤਵੀਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਸੋਮਵਾਰ ਤੋਂ ਲੜਕਿਆਂ ਦੇ ਮੁਕਾਬਲੇ ਹੋਣਗੇ।