‘ਸ੍ਰੀ ਗੁਰੂ ਰਾਮਦਾਸ ਜੀ: ਇਤਿਹਾਸ ਸ੍ਰੋਤ-ਪੁਸਤਕ’ ਰਿਲੀਜ਼
ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਹਰਪ੍ਰੀਤ ਸਿੰਘ ਨਾਜ ਯੂਨੀਵਰਸਟੀ ਆਰਟਿਸਟ ਦੀ ਪ੍ਰਕਾਸ਼ਤ ਕੀਤੀ ਕਿਤਾਬ ‘ਸ੍ਰੀ ਗੁਰੂ ਰਾਮਦਾਸ ਜੀ: ਇਤਿਹਾਸ ਸ੍ਰੋਤ-ਪੁਸਤਕ’ ਲੋਕ ਅਰਪਣ ਕੀਤੀ ਗਈ। ਇਸ...
Advertisement 
ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਹਰਪ੍ਰੀਤ ਸਿੰਘ ਨਾਜ ਯੂਨੀਵਰਸਟੀ ਆਰਟਿਸਟ ਦੀ ਪ੍ਰਕਾਸ਼ਤ ਕੀਤੀ ਕਿਤਾਬ ‘ਸ੍ਰੀ ਗੁਰੂ ਰਾਮਦਾਸ ਜੀ: ਇਤਿਹਾਸ ਸ੍ਰੋਤ-ਪੁਸਤਕ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਵਾਇਸ-ਚਾਂਸਲਰ ਪ੍ਰੋ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਵੱਖ-ਵੱਖ ਇਤਿਹਾਸਕ ਗ੍ਰੰਥਾਂ ਵਿੱਚ ਮਿਲਦਾ ਹੈ ਅਤੇ ਖੋਜਾਰਥੀਆਂ ਲਈ ਇਨ੍ਹਾਂ ਸਭ ਨੂੰ ਇਕੱਤਰ ਕਰਨਾ ਮੁਸ਼ਕਿਲ ਕਾਰਜ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ’ਤੇ ਇਨ੍ਹਾਂ ਸ੍ਰੋਤਾਂ ਨੂੰ ਇਕੱਤਰ ਕਰਵਾ ਕੇ ਇਹ ਇਤਿਹਾਸ ਸ੍ਰੋਤ ਪੁਸਤਕ ਤਿਆਰ ਕਰਵਾਈ ਗਈ ਹੈ। ਡੀਨ ਅਕਾਦਮਿਕ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਸ੍ਰੀ ਗੁਰੂ ਰਾਮਦਾਸ ਦੇ ਜੀਵਨ ਇਤਿਹਾਸ ਨਾਲ ਸਬੰਧਤ 15 ਸ੍ਰੋਤ ਇਕੱਤਰ ਕੀਤੇ ਗਏ ਹਨ। ਡੀਨ ਡਾ. ਹਰਦੇਵ ਸਿੰਘ ਨੇ ਪੁਸਤਕ ਦੇ ਲੇਖਕ ਦੀ ਸ਼ਲਾਘਾ ਕੀਤੀ।-ਨਿੱਜੀ ਪੱਤਰ ਪ੍ਰੇਰਕ
Advertisement
Advertisement 
Advertisement 
× 

