ਸਕੋਡਾ ਓਕਟਾਵੀਆ ਆਰ ਐੱਸ ਲਾਂਚ
ਸਕੋਡਾ ਆਟੋ ਇੰਡੀਆ ਨੇ ਦੋਸ਼ ਵਿੱਚ 25 ਸਾਲਾਂ ਦਾ ਸਫ਼ਰ ਮੁਕੰਮਲ ਕਰ ਲਿਆ ਹੈ। ਇਸ ਜਸ਼ਨ ਦੇ ਸਮੇਂ ਕੰਪਨੀ ਨੇ ਲੋਕਾਂ ਦੀ ਪਸੰਦੀਦਾ ਕਾਰ ਓਕਟਾਵੀਆ ਆਰ ਐੱਸ ਨੂੰ ਮੁੜ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਬਿਲਕੁਲ ਨਵੀਂ ਤਕਨੀਕ ਨਾਲ...
Advertisement
ਸਕੋਡਾ ਆਟੋ ਇੰਡੀਆ ਨੇ ਦੋਸ਼ ਵਿੱਚ 25 ਸਾਲਾਂ ਦਾ ਸਫ਼ਰ ਮੁਕੰਮਲ ਕਰ ਲਿਆ ਹੈ। ਇਸ ਜਸ਼ਨ ਦੇ ਸਮੇਂ ਕੰਪਨੀ ਨੇ ਲੋਕਾਂ ਦੀ ਪਸੰਦੀਦਾ ਕਾਰ ਓਕਟਾਵੀਆ ਆਰ ਐੱਸ ਨੂੰ ਮੁੜ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਬਿਲਕੁਲ ਨਵੀਂ ਤਕਨੀਕ ਨਾਲ ਤਿਆਰ ਕਾਰ ਨੂੰ ਸੀਮਤ ਗਿਣਤੀ ਵਿੱਚ ਬਣਾਇਆ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਭਾਰਤ ਵਿੱਚ ਡਰਾਈਵਿੰਗ ਦੇ ਸ਼ੌਕੀਨਾਂ ਦੀ ਪਸੰਦ ’ਤੇ ਖ਼ਰਾ ਉਤਰੇਗੀ। ਇਸ ਬਾਰੇ ਗੱਲਬਾਤ ਕਰਦਿਆਂ ਕੰਪਨੀ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ ਕਿ ਗਾਹਕਾਂ ਵੱਲੋਂ ਓਕਟਾਵੀਆ ਆਰ ਐੱਸ ਨੂੰ ਸ਼ਾਨਦਾਰ ਹੁੰਗਾਰਾ ਦਿੱਤਾ ਗਿਆ ਹੈ। ਇਹ ਕਾਰ ਵਿਸ਼ੇਸ਼ ਤੌਰ ’ਤੇ ਡਰਾਈਵਿੰਗ ਦੇ ਸ਼ੌਕੀਨਾਂ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੇ 25 ਸਾਲਾਂ ਦੇ ਸਫ਼ਰ ਦਾ ਜਸ਼ਨ ਮਨਾ ਰਹੀ ਹੈ।
Advertisement
Advertisement
×