ਐੱਸ ਕੇ ਐੱਮ ਵੱਲੋਂ ਮੰਡੀ ਵੇਚਣ ਦਾ ਵਿਰੋਧ
ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਅੱਜ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ। ਇਸ ਵਿੱਚ ਮੁਹਾਲੀ ਦੀ ਫ਼ਲ ਅਤੇ ਸਬਜ਼ੀ ਮੰਡੀ ਵੇਚਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਹੋਰ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੀਆਂ ਜਥੇਬੰਦੀਆਂ ਬੀ...
ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਅੱਜ ਗੁਰਦੁਆਰਾ ਅੰਬ ਸਾਹਿਬ ਵਿੱਚ ਹੋਈ। ਇਸ ਵਿੱਚ ਮੁਹਾਲੀ ਦੀ ਫ਼ਲ ਅਤੇ ਸਬਜ਼ੀ ਮੰਡੀ ਵੇਚਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਹੋਰ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੀਆਂ ਜਥੇਬੰਦੀਆਂ ਬੀ ਕੇ ਯੂ ਰਾਜੇਵਾਲ, ਬੀ ਕੇ ਯੂ ਚੜੂਨੀ, ਬੀ ਕੇ ਯੂ ਪੁਆਧ, ਬੀ ਕੇ ਯੂ ਕਾਦੀਆਂ, ਬੀ ਕੇ ਯੂ ਡਕੌਦਾਂ, ਬੀ ਕੇ ਯੂ ਲੱਖੋਵਾਲ ਅਤੇ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂ ਹਾਜ਼ਰ ਸਨ।
ਮੀਟਿੰਗ ਵਿੱਚ ਅੱਠ ਅਕਤੂਬਰ ਨੂੰ ਡੀ ਸੀ ਮੁਹਾਲੀ ਦੇ ਦਫ਼ਤਰ ਦੇ ਬਾਹਰ ਤਿੰਨ ਘੰਟੇ ਧਰਨਾ ਲਾਉਣ ਤੇ ਮੰਗ ਪੱਤਰ ਦੇਣ ਸਬੰਧੀ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨ-ਮਜ਼ਦੂਰਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ, ਡੀ ਏ ਪੀ ਅਤੇ ਯੂਰੀਆ ਦੀ ਘਾਟ, ਝੋਨੇ ਦੀ ਖ਼ਰੀਦ ਲਈ ਨਮੀ ’ਚ ਛੋਟ, ਮੁਹਾਲੀ ਜ਼ਿਲ੍ਹੇ ਦੀਆਂ ਸੜਕਾਂ ਬਾਰੇ, ਝੋਨੇ ਦੇ ਮਧਰਾਪਣ ਦੇ ਰੋਗ, ਹਲਦੀ ਰੋਗ, ਪਰਾਲੀ ਸਾਂਭਣ ਲਈ ਪ੍ਰਬੰਧਾਂ ਬਾਰੇ, ਭਾਰਤ ਮਾਲਾ ਪ੍ਰਾਜੈਕਟ ਦੀਆਂ ਸੜਕਾਂ ਵਿੱਚ ਸਲਿਪ ਰੋਡ ਬਾਰੇ, ਖਰੜ ਦੇ ਪਾਣੀ ਦੀ ਕਈ ਪਿੰਡਾਂ ਨੂੰ ਮਾਰ ਤੋਂ ਬਚਾਉਣ ਲਈ, ਘੱਗਰ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਲਈ ਅੱਠ ਅਕਤੂਬਰ ਨੂੰ ਇਹ ਧਰਨਾ ਸਵੇਰੇ 10 ਵਜੇ ਤੋਂ ਇੱਕ ਵਜੇ ਤੱਕ ਦਿੱਤਾ ਜਾਵੇਗਾ। ਇਸ ਮੌਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਬੀ ਕੇ ਯੂ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਅਮਰਜੀਤ ਸਿੰਘ, ਮਨੀ ਸਿੰਘ, ਕੁਲਬੀਰ ਸਿੰਘ ਕਰਾਲਾ, ਸਤਨਾਮ ਸਿੰਘ ਚੜੂਨੀ, ਰਾਜੇਸ਼ ਕੁਮਾਰ, ਗੁਰਦੇਵ ਸਿੰਘ, ਜਗਜੀਤ ਸਿੰਘ ਡਕੌਂਦਾ, ਗੁਰਚਰਨ ਸਿੰਘ, ਲਖਵਿੰਦਰ ਸਿੰਘ ਹੈਪੀ ਉਗਰਾਹਾਂ, ਜਸਪਾਲ ਸਿੰਘ ਲਾਂਡਰਾ, ਜਸਪਾਲ ਸਿੰਘ ਨਿਆਮੀਆਂ, ਅੰਗਰੇਜ਼ ਸਿੰਘ ਡਕੌਂਦਾ, ਰਜਿੰਦਰ ਸਿੰਘ ਢੋਲਾ ਆਦਿ ਹਾਜ਼ਰ ਸਨ।