ਕਤਲ ਮਾਮਲੇ ’ਚ ਛੇ ਕਾਬੂ
ਅੰਬਾਲਾ ਦੇ ਨੱਗਲ ਥਾਣੇ ‘ਚ ਦਰਜ ਹੋਏ ਕਤਲ ਦੇ ਮਾਮਲੇ ’ਚ ਪੁਲੀਸ ਨੇ ਛੇ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਅਨਿਲ ਕੁਮਾਰ ਵਾਸੀ ਲਾਡਵਾ ਨੇ ਤਿੰਨ ਅਗਸਤ ਨੂੰ ਨੱਗਲ ਥਾਣੇ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਭਤੀਜੇ...
Advertisement
ਅੰਬਾਲਾ ਦੇ ਨੱਗਲ ਥਾਣੇ ‘ਚ ਦਰਜ ਹੋਏ ਕਤਲ ਦੇ ਮਾਮਲੇ ’ਚ ਪੁਲੀਸ ਨੇ ਛੇ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਅਨਿਲ ਕੁਮਾਰ ਵਾਸੀ ਲਾਡਵਾ ਨੇ ਤਿੰਨ ਅਗਸਤ ਨੂੰ ਨੱਗਲ ਥਾਣੇ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਭਤੀਜੇ ਆਕਾਸ਼ ਮਾਟਾ ਦੀ ਦੋ ਅਗਸਤ ਨੂੰ ਰਸੂਲਪੁਰ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਕੁਝ ਨੌਜਵਾਨਾਂ ਨੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਗੌਰਵ ਵਾਸੀ ਬਰਨਾਲਾ, ਹਰਦੀਪ ਸਿੰਘ ਵਾਸੀ ਨੈਨਵਾ (ਹੁਸ਼ਿਆਰਪੁਰ), ਰਵਿੰਦਰ ਵਾਸੀ ਅਲ੍ਹਾਦਪੁਰ (ਫ਼ਤਹਿਗੜ੍ਹ ਸਾਹਿਬ), ਜਸਪ੍ਰੀਤ ਸਿੰਘ ਵਾਸੀ ਜਗਰਾਓਂ (ਲੁਧਿਆਣਾ), ਧਰੁਵ ਵਾਸੀ ਲੁਧਿਆਣਾ ਤੇ ਜਸਬੀਰ ਸਿੰਘ ਵਾਸੀ ਚਿੰਤਗੜ੍ਹ (ਰੂਪਨਗਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਧਰੁਵ ਅਤੇ ਜਸਬੀਰ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਬਾਕੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
Advertisement
Advertisement
×