ਸੀਸ ਮਾਰਗ ਯਾਤਰਾ ਦਾ ਹੱਲੋਮਾਜਰਾ ਸੀਆਰਪੀਐਫ ਕੈਂਪ ਵਿੱਚ ਸਵਾਗਤ
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦਾ ਅੱਜ ਇੱਥੇ ਹੱਲੋਮਾਜਰਾ ਸਥਿਤ ਸੀਆਰਪੀਐਫ ਕੈਂਪ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਜੈਤਾ ਜੀ ਨੂੰ ਸਮਰਪਿਤ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦਾ ਅੱਜ ਇੱਥੇ ਹੱਲੋਮਾਜਰਾ ਸਥਿਤ ਸੀਆਰਪੀਐਫ ਕੈਂਪ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਜੈਤਾ ਜੀ ਨੂੰ ਸਮਰਪਿਤ ਇਸ ‘ਸੀਸ ਮਾਰਗ ਯਾਤਰਾ’ ਦਾ ਕੇਵਲ ਸਿੰਘ ਡੀਆਈਜੀ, ਹਰਿੰਦਰ ਸਿੰਘ ਡੀਆਈਜੀ, ਵਿਸ਼ਾਲ ਕੰਵਲ ਕਮਾਂਡੈਂਟ, ਵਿਕਰਮ ਸਿੰਘ ਕਮਾਂਡੈਂਟ, ਕੁਲਵਿੰਦਰ ਸਿੰਘ ਡੀਐਸਪੀ, ਕਰਮਜੀਤ ਸਿੰਘ ਸਬ-ਇੰਸਪੈਕਟਰ, ਬਾਬਾ ਸੁਖਵਿੰਦਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਬਕਾਇਦਾ ਤੌਰ ਉਤੇ ਸਲਾਮੀ ਵੀ ਦਿੱਤੀ ਗਈ।
ਪਿੰਡ ਹੱਲੋਮਾਜਰਾ ਦੀ ਸੰਗਤ ਵਿੱਚ ਸੁਖਜੀਤ ਸਿੰਘ ਸੁੱਖਾ ਸਰਪੰਚ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਦੀਪ ਸਿੰਘ, ਚੇਅਰਮੈਨ ਦੀਦਾਰ ਸਿੰਘ, ਕੌਂਸਲਰ ਗੁਰਚਰਨ ਸਿੰਘ, ਸਮੇਤ ਜੋਗਿੰਦਰ ਸਿੰਘ, ਕੇਸਰ ਸਿੰਘ, ਭਜਨ ਸਿੰਘ ਵੱਲੋਂ ਸਾਂਝੇ ਤੌਰ ਉਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪਿੰਡ ਦੜੂਆ ਤੋਂ ਸੁਰਜੀਤ ਸਿੰਘ, ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ। ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਸਿਆਸੀ ਅਤੇ ਸਮਾਜਿਕ ਆਗੂ ਸ਼ਾਮਲ ਹੋਏ।

