ਇੱਥੇ ਵਾਲਮੀਕਿ ਸਭਾ ਵੱਲੋਂ ਸਬਜ਼ੀ ਮੰਡੀ ਵਿੱਚ ਸੱਭਿਆਚਾਰਕ ਮੇਲਾ ਲਾਇਆ ਗਿਆ। ਮਹਾਰਿਸ਼ੀ ਵਾਲਮੀਕਿ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਸੱਭਿਆਚਾਰਕ ਮੇਲੇ ਦੌਰਾਨ ਅਨੇਕਾਂ ਗਾਇਕਾਂ ਨੇ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ।ਸਭਾ ਦੇ ਪ੍ਰਧਾਨ ਚਮਨ ਲਾਲ ਅਤੇ ਲੋਕ ਗਾਇਕ ਓਮੇਂਦਰ ਓਮਾ ਦੀ ਦੇਖ-ਰੇਖ ਹੇਠ ਕਰਵਾਏ ਇਸ ਮੇਲੇ ਦਾ ਉਦਘਾਟਨ ਸਮਾਜ ਸੇਵੀ ਤੇ ਕੌਂਸਲਰ ਬਹਾਦਰ ਸਿੰਘ ਓ ਕੇ, ਡਾ. ਅਸ਼ਵਨੀ ਸ਼ਰਮਾ ਤੇ ਨੰਦੀਪਾਲ ਬਾਂਸਲ ਨੇ ਕੀਤਾ ਜਦਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਦਵਿੰਦਰ ਸਿੰਘ ਬਾਜਵਾ ਤੇ ਪਰਦੀਪ ਰੂੜਾ ਨੇ ਸ਼ਮ੍ਹਾਂ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸੇ ਦੌਰਾਨ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਪੰਜਾਬ ਕਿਸਾਨ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਮੇਲੇ ਵਿੱਚ ਮੁੱਖ ਮਹਿਮਾਨਾਂ ਵਜੋਂ ਹਾਜ਼ਰੀ ਲਵਾਈ। ਇਸ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਰਤਨ ਬਾਈ ਨੇ ਧਾਰਮਿਕ ਗੀਤ ਨਾਲ ਕੀਤੀ ਜਿਸ ਤੋਂ ਬਾਅਦ ਮੁੱਢਲੇ ਚਰਨ ਵਿੱਚ ਅਨੇਕਾਂ ਗਾਇਕਾਂ ਨੇ ਹਾਜ਼ਰੀ ਭਰੀ। ਗਾਇਕ ਅਮਰ ਅਰਸ਼ੀ ਅਤੇ ਨਰਿੰਦਰ ਜੋਤ ਦੀ ਜੋੜੀ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਦੀਪਕ ਸ਼ਰਮਾ ਦੀਪੂ, ਕੌਂਸਲਰ ਰਮਾਕਾਂਤ ਕਾਲੀਆ, ਗੌਰਵ ਗੁਪਤਾ, ਆਸ਼ੂ ਗੋਇਲ ਅਤੇ ਜੈ ਸਿੰਘ ਚੱਕਲਾ ਹਾਜ਼ਰ ਸਨ।