ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ਰਿਲੀਜ਼
ਐੱਸਏਐੱਸ ਨਗਰ (ਮੁਹਾਲੀ): ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਨਾਨਕ ਕਿੱਥੇ ਗਏ’ ਅਸੀਸ ਰਿਕਾਰਡਰਜ਼ ਵੱਲੋਂ ਰਿਲੀਜ਼ ਕੀਤਾ ਗਿਆ। ਗੀਤ ਦਾ ਲੇਖਣ, ਧੁੰਨ ਅਤੇ...
Advertisement
ਐੱਸਏਐੱਸ ਨਗਰ (ਮੁਹਾਲੀ): ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਨਾਨਕ ਕਿੱਥੇ ਗਏ’ ਅਸੀਸ ਰਿਕਾਰਡਰਜ਼ ਵੱਲੋਂ ਰਿਲੀਜ਼ ਕੀਤਾ ਗਿਆ। ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਖ਼ੁਦ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ। ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ, ਜਦ ਕਿ ਗੀਤ ’ਚ ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਸਤਵੰਤ ਕੌਰ ਨੇ ਅਦਾਕਾਰੀ ਕੀਤੀ ਹੈ। ਇਸ ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੁੂਤ ਨੇ ਕੀਤੀ ਹੈ। ਗੀਤ ਦੇ ਕਾਸਟਿਊਮ ਡਿਜ਼ਾਇਨ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। -ਖੇਤਰੀ ਪ੍ਰਤੀਨਿਧ
Advertisement
Advertisement
×