ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿੰਬਲ ਝੱਲੀਆਂ ਚੀਨੀ ਮਿੱਲ ਮੋਰਿੰਡਾ ਦੇ ਡਾਇਰੈਕਟਰ ਚੁਣੇ

ਵਿਰੋਧੀ ਉਮੀਦਵਾਰ ਰੌਣੀ ਨੂੰ ਕੋਈ ਵੋਟ ਨਹੀਂ ਮਿਲੀ
ਡਾਇਰੈਕਟਰ ਚੁਣੇ ਜਾਣ ਉਪਰੰਤ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਦਾ ਸਨਮਾਨ ਕਰਦੇ ਹੋਏ ਕਿਸਾਨ ਆਗੂ।
Advertisement
ਚੀਨੀ ਮਿੱਲ ਮੋਰਿੰਡਾ ਦੇ ਜ਼ੋਨ ਨੰਬਰ 10 ਤੋਂ ਡਾਇਰੈਕਟਰ ਦੀ ਚੋਣ ਵਿੱਚ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਡਾਇਰੈਕਟਰ ਚੁਣਿਆ ਗਿਆ, ਜਦਕਿ ਇਨ੍ਹਾਂ ਦੇ ਮੁਕਾਬਲੇ ਵਿੱਚ ਚੋਣ ਲੜ ਰਹੇ ਰੰਗਮੰਚ ਕਲਾਕਾਰ ਮਲਕੀਤ ਸਿੰਘ ਰੋਣੀ ਚੋਣ ਨਤੀਜੇ ਐਲਾਨਣ ਤੱਕ ਆਪਣੀ ਵੋਟ ਪਾਉਣ ਲਈ ਵੀ ਮਿੱਲ ਵਿੱਚ ਹਾਜ਼ਰ ਨਹੀਂ ਹੋ ਸਕਿਆ।

ਸ਼ੂਗਰ ਮਿੱਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿੱਲ ਦੇ ਬੋਰਡ ਆਫ ਡਾਇਰੈਕਟਰ ਲਈ 10 ਡਾਇਰੈਕਟਰ ਚੁਣੇ ਜਾਣੇ ਸਨ, ਜਿਨ੍ਹਾਂ ਵਿੱਚੋਂ ਵੱਖ ਵੱਖ ਜ਼ੋਨਾਂ ਦੇ ਅੱਠ ਡਾਇਰੈਕਟਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਸਨ ਅਤੇ ਇੱਕ ਜ਼ੋਨ ਤੋ ਚੋਣ ਲੜ ਰਹੇ ਦੋਵੇਂ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋ ਗਏ ਸਨ, ਜਦਕਿ ਜੋਨ ਨੰਬਰ 10 ਦੇ ਡਾਇਰੈਕਟਰ ਦੀ ਚੋਣ ਲਈ ਤਿੰਨ ਉਮੀਦਵਾਰ ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਰੌਣੀ ਤੇ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਮੈਦਾਨ ਵਿੱਚ ਹੋਣ ਕਾਰਨ ਚੋਣ ਲਈ ਅੱਜ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ। ਬਲਦੇਵ ਸਿੰਘ ਚੱਕਲ ਵੱਲੋਂ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਸਮਰਥਨ ਦੇਣ ਕਾਰਨ ਇਹ ਮੁਕਾਬਲਾ ਸਿੱਧਾ ਅਤੇ ਦਿਲਚਸਪ ਬਣ ਗਿਆ ਸੀ। ਇਸ ਚੋਣ ਪ੍ਰਕਿਰਿਆ ਦੌਰਾਨ ਰਿਟਰਨਿੰਗ ਅਫਸਰ ਕੁਲਵਿੰਦਰ ਸਿੰਘ ਰੰਧਾਵਾ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ ਦੀ ਦੇਖਰੇਖ ਹੇਠ ਵੋਟਿੰਗ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ 23 ਨੁਮਾਇੰਦਿਆਂ ਦੀਆਂ ਵੋਟਾਂ ਸਨ, ਜਿਨ੍ਹਾਂ ਵਿੱਚੋਂ 21 ਵੋਟਾਂ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਮਿਲਣ ਉਪਰੰਤ ਉਨ੍ਹਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਜਦਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਮਲਕੀਤ ਸਿੰਘ ਰੌਣੀ ਨੂੰ ਕੋਈ ਵੀ ਵੋਟ ਨਹੀਂ ਪਈ ਅਤੇ ਉਹ ਖੁਦ ਵੀ ਆਪਣੀ ਵੋਟ ਪਾਉਣ ਲਈ ਵੀ ਸਮਾਂ ਪੂਰਾ ਹੋਣ ਤੱਕ ਮਿੱਲ ਵਿੱਚ ਨਹੀਂ ਪਹੁੰਚੇ।

Advertisement

Advertisement