ਚਾਂਦੀ ਦਾ ਤਗਮਾ ਜੇਤੂ ਖਿਡਾਰਨ ਦਾ ਸਨਮਾਨ
ਅੰਬਾਲਾ ਛਾਉਣੀ ਦੇ ਬੱਸ ਅੱਡੇ ਕੋਲ ਚਾਹ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਰਾਜਕੁਮਾਰ ਦੀ ਧੀ ਅੰਜਲੀ ਨੇ ਕੌਮਾਂਤਰੀ ਜੂਨੀਅਰ ਬਾਸਕਟਬਾਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਵਾਪਸੀ ’ਤੇ ਉਸ ਨੇ ਪਰਿਵਾਰ ਸਣੇ ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ...
Advertisement
ਅੰਬਾਲਾ ਛਾਉਣੀ ਦੇ ਬੱਸ ਅੱਡੇ ਕੋਲ ਚਾਹ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਰਾਜਕੁਮਾਰ ਦੀ ਧੀ ਅੰਜਲੀ ਨੇ ਕੌਮਾਂਤਰੀ ਜੂਨੀਅਰ ਬਾਸਕਟਬਾਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਵਾਪਸੀ ’ਤੇ ਉਸ ਨੇ ਪਰਿਵਾਰ ਸਣੇ ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੂੰਲ ਮਿਲ ਕੇ ਆਸ਼ੀਰਵਾਦ ਲਿਆ। ਸ੍ਰੀ ਵਿੱਜ ਨੇ ਅੰਜਲੀ ਦੇ ਜਜ਼ਬੇ ਦੀ ਪ੍ਰਸੰਸਾ ਕੀਤੀ ਤੇ ਹੋਰ ਮੱਲਾਂ ਮਾਰਨ ਲਈ ਪ੍ਰੇਰਿਆ। ਥਾਈਲੈਂਡ ਵਿੱਚ ਹੋਏ ਬਾਸਕਟਬਾਲ ਮੁਕਾਬਲੇ ਵਿੱਚ 9 ਟੀਮਾਂ ਨੇ ਹਿੱਸਾ ਲਿਆ, ਜਿੱਥੇ ਫਾਈਨਲ ’ਚ ਭਾਰਤ ਨੂੰ ਉਜ਼ਬੇਕਿਸਤਾਨ ਤੋਂ ਹਾਰ ਨਸੀਬ ਹੋਈ। ਅੰਜਲੀ ਨੇ ਕਿਹਾ ਕਿ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਦ੍ਰਿੜ੍ਹ ਹੈ।
Advertisement
Advertisement
×

