ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ’ਚ ਭੈਣ-ਭਰਾ ਨੇ ਤਗ਼ਮੇ ਜਿੱਤੇ
ਮੁਹਾਲੀ ਦੇ ਭੈਣ-ਭਰਾ ਆਦਿਤਿਆ ਬਖਸ਼ੀ (ਕਲਾਸ 8ਵੀਂ) ਤੇ ਨਵਯਾਂਸ਼ਾ ਬਖਸ਼ੀ (ਕਲਾਸ 6ਵੀਂ) ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ-2025 ਵਿੱਚ ਤਗ਼ਮੇ ਜਿੱਤੇ ਹਨ। ਦੋ ਰੋਜ਼ਾ ਮੁਕਾਬਲਾ ਜ਼ਿਲ੍ਹਾ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਸ਼ੂਟਿੰਗ ਰੇਂਜ, ਫੇਜ਼ 6, ਮੁਹਾਲੀ ਵਿੱਚ ਕਰਵਾਇਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਮਦੀਪ ਪ੍ਰਤਾਪ ਨੇ ਦੱਸਿਆ 10 ਮੀਟਰ ਏਅਰ ਪਿਸਟਲ ਮਹਿਲਾ (ਅੰਡਰ-14) ਵਰਗ ’ਚ ਨਵਯਾਂਸ਼ਾ ਬਖਸ਼ੀ ਤੇ 10 ਮੀਟਰ ਏਅਰ ਪਿਸਟਲ ਮਹਿਲਾ ਸਬ ਯੂਥ (ਅੰਡਰ-20) ’ਚ ਨਦਰਤ ਗਰੇਵਾਲ ਪਹਿਲਾ ਸਥਾਨ ਲਿਆ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਅੰਡਰ-14) ’ਚ ਤੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਸਬ ਯੂਥ (ਅੰਡਰ-19) ਸ਼੍ਰੇਣੀ ਵਿੱਚ ਅਦਿਤਿਆ ਬਖਸ਼ੀ ਨੇ ਸੋਨ ਤਗਮੇ ਜਿੱਤੇ। ਜੇਤੂ ਭੈਣ-ਭਰਾ ਨੂੰ ਕੋਚ ਪ੍ਰਦੀਪ ਪਾਲ ਨੇ ਵਧਾਈ ਦਿੱਤੀ।
ਸਰਕਾਰੀ ਕਾਲਜ ਦੇ ਵਿਦਿਆਰਥੀ ਨੇ 18 ਤੋਂ 19 ਜੁਲਾਈ ਨੂੰ ਹੋਏ ਜ਼ਿਲ੍ਹਾ ਪੱਧਰੀ ਸ਼ੂਟਿੰਗ ਦੇ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀ ਦਰਸ਼ਪ੍ਰੀਤ ਸਿੰਘ ਨੇ ਭਾਗ ਲਿਆ। ਦਰਸ਼ਪ੍ਰੀਤ ਸਿੰਘ ਨੇ ਸ਼ੂਟਿੰਗ ਦੇ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ (ਯੂਥ, ਜੂਨੀਅਰ ਅਤੇ ਸੀਨੀਅਰ) ਵਿੱਚ 3 ਸੋਨ ਤਗਮੇ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪ੍ਰਿੰਸੀਪਲ ਗੀਤਾਂਜਲੀ ਕਾਲੜਾ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ।