ਸ਼ੋਅਮੈਨ ਗ੍ਰੈਂਡ ਸ਼ਾਪਿੰਗ ਐਕਸਪੋ ਸ਼ੁਰੂ
ਇੱਥੇ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ ਅੱਜ ਗ੍ਰੈਂਡ ਸ਼ਾਪਿੰਗ ਐਕਸਪੋ 2025 ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਦੇ ਪਹਿਲੇ ਦਿਨ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਸ਼ੋਅਮੈਨ ਐਸੋਸੀਏਟਸ ਪ੍ਰਾਈਵੇਟ ਲਿਮਿਟਡ ਨੇ ਗ੍ਰੈਂਡ ਸ਼ਾਪਿੰਗ ਐਕਸਪੋ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਬਹੁਤ ਸ਼ਾਨਦਾਰ...
ਇੱਥੇ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ ਅੱਜ ਗ੍ਰੈਂਡ ਸ਼ਾਪਿੰਗ ਐਕਸਪੋ 2025 ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਦੇ ਪਹਿਲੇ ਦਿਨ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਸ਼ੋਅਮੈਨ ਐਸੋਸੀਏਟਸ ਪ੍ਰਾਈਵੇਟ ਲਿਮਿਟਡ ਨੇ ਗ੍ਰੈਂਡ ਸ਼ਾਪਿੰਗ ਐਕਸਪੋ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ। ਸ਼ੋਅਮੈਨ ਆਰਗੇਨਾਈਜ਼ਰ ਸਤੀਸ਼ ਸ਼ਰਮਾ ਅਤੇ ਗ੍ਰੈਂਡ ਸ਼ਾਪਿੰਗ ਐਕਸਪੋ 2025 ਦੀ ਟੀਮ ਦੀ ਅਗਵਾਈ ਹੇਠ ਇਸ ਸਾਲ ਦੇ ਐਡੀਸ਼ਨ ਵਿੱਚ ਬਹੁ-ਕੌਮੀ ਕੰਪਨੀਆਂ ਦੇ ਨਾਲ-ਨਾਲ ਵੱਕਾਰੀ ਕੌਮੀ ਬਰਾਂਡਾਂ ਦੀ ਹਿੱਸੇਦਾਰੀ ਵੀ ਦੇਖਣ ਨੂੰ ਮਿਲ ਰਹੀ ਹੈ। ਸ੍ਰੀ ਸਤੀਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਖ਼ਪਤਕਾਰਾਂ ਅਤੇ ਪ੍ਰਦਰਸ਼ਕਾਂ ਦੋਵਾਂ ਨੂੰ ਇਸ ਐਕਸਪੋ ਤੋਂ ਬਹੁਤ ਲਾਭ ਹੋਵੇਗਾ। ਉਹ ਇੱਕ ਵਧੀਆ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਹਨ। ਇਹ ਪ੍ਰਦਰਸ਼ਨੀ 11 ਤੋਂ 15 ਦਸੰਬਰ ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੀ ਰਹੇਗੀ। ਇਸ ’ਚ 120 ਤੋਂ ਵੱਧ ਕੰਪਨੀਆਂ ਵੱਲੋਂ ਕਰੀਬ 150 ਸਟਾਲਾਂ ’ਤੇ ਵਧੀਆ ਗੁਣਵੱਤਾ ਵਾਲੇ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ।

