ਇੱਥੇ ਕਾਲਕਾ-ਕਸੌਲੀ ਰੋਡ ’ਤੇ ਸਥਿਤ ਬੂਸਟਿੰਗ ਸਟੇਸ਼ਨ ਵਿੱਚ ਸ਼ਾਰਟ ਸਰਕਟ ਹੋ ਗਿਆ। ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਇਲਾਕਿਆਂ ਦੀ ਪਾਣੀ ਦੀ ਸਪਲਾਈ ਕੁਝ ਸਮੇਂ ਲਈ ਠੱਪ ਹੋ ਗਈ। ਖ਼ਬਰ ਲਿਖੇ ਜਾਣ ਤੱਕ ਬੂਸਟਿੰਗ ਸਟੇਸ਼ਨ ’ਤੇ ਰਾਹਤ ਕਾਰਜ ਚੱਲ ਰਹੇ ਸਨ। ਇਹ ਘਟਨਾ ਦੁਪਹਿਰ ਨੂੰ ਵਾਪਰੀ, ਜਿਸ ਦੌਰਾਨ ਅਚਾਨਕ ਬੂਸਟਿੰਗ ਸਟੇਸ਼ਨ ਅੰਦਰ ਧਮਾਕੇ ਹੋਣੇ ਸ਼ੁਰੂ ਹੋ ਗਏ। ਸ਼ਾਰਟ ਸਰਕਟ ਕਾਰਨ ਸਟੇਸ਼ਨ ਦੇ ਅੰਦਰ ਰੱਖਿਆ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਸ਼ਾਰਟ ਸਰਕਟ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਨ ਸਿਹਤ ਵਿਭਾਗ ਦੇ ਐੱਸਡੀਓ ਮਨਦੀਪ ਨੇ ਦੱਸਿਆ ਕਿ ਬੂਸਟਿੰਗ ਸਟੇਸ਼ਨ ਵਿੱਚ ਸ਼ਾਰਟ ਸਰਕਟ ਹੋਇਆ ਸੀ, ਜਿਸ ਦੌਰਾਨ ਰਾਹਤ ਸ਼ੁਰੂ ਕੀਤੇ ਗਏ ਹਨ।