ਦੁਕਾਨਦਾਰ ਬਿਨਾਂ ਭਾਅ ਵਧਾਏ ਜ਼ਰੂਰੀ ਵਸਤਾਂ ਸਪਲਾਈ ਕਰਨ: ਗੁਪਤਾ
ਖਰੜ (ਸ਼ਸ਼ੀ ਪਾਲ ਜੈਨ): ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ’ਚ ਛੋਟੇ ਦੁਕਾਨਦਾਰਾਂ ਦੀ ਨੁਮਾਇੰਦਾ ਜਮਾਤ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ ਨੇ ਸੂਬੇ ਦੇ ਸਾਰੇ ਦੁਕਾਨਦਾਰਾਂ ਨੂੰ ਮੌਜੂਦਾ ਹਾਲਾਤ ਦੇ ਮੱਦਨਜ਼ਰ ਦੇਸ਼ ਹਿੱਤ ਵਿਚ ਜ਼ਰੂਰੀ ਵਸਤਾਂ ਦੇ ਰੇਟ...
Advertisement
ਖਰੜ (ਸ਼ਸ਼ੀ ਪਾਲ ਜੈਨ): ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ’ਚ ਛੋਟੇ ਦੁਕਾਨਦਾਰਾਂ ਦੀ ਨੁਮਾਇੰਦਾ ਜਮਾਤ ਕਰਿਆਨਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ ਨੇ ਸੂਬੇ ਦੇ ਸਾਰੇ ਦੁਕਾਨਦਾਰਾਂ ਨੂੰ ਮੌਜੂਦਾ ਹਾਲਾਤ ਦੇ ਮੱਦਨਜ਼ਰ ਦੇਸ਼ ਹਿੱਤ ਵਿਚ ਜ਼ਰੂਰੀ ਵਸਤਾਂ ਦੇ ਰੇਟ ਬਿਲਕੁਲ ਨਾ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਭਰਤੀ ਫੌਜ ਵੱਲੋਂ ਦੇਸ਼ ਹਿੱਤ ’ਚ ਕੀਤੀ ਜਾ ਕਾਰਵਾਈ ਦੌਰਾਨ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸਰਕਾਰ ਅਤੇ ਸੈਨਾ ਦਾ ਸਹਿਯੋਗ ਦੇਈਏ ਅਤੇ ਦੇਸ਼ ਦੇ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਅਤੇ ਸਸਤੀਆਂ ਚੀਜ਼ਾਂ ਉਪਲਬਧ ਕਰਵਾਈਏ।’’ ਉਨਾਂ ਸੂਬੇ ਦੇ ਸਮੂਹ ਹੋਲ ਸੈਲਰਾਂ ਅਤੇ ਰਿਟੇਲਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਦੇਸ਼ ਹਿੱਤ ਵਿਚ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਰਿਆਨਾ ਐਸੋਸੀਏਸ਼ਨ ਪੂਰੀ ਤਰ੍ਹਾਂ ਸਰਕਾਰ ਨਾਲ ਖੜ੍ਹੀ ਹੈ।
Advertisement
Advertisement
×