ਲਾਵਾਰਿਸ ਕੁੱਤਿਆਂ ਲਈ ਸ਼ੈਲਟਰ ਬਣਾਇਆ ਜਾਵੇ: ਬੇਦੀ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਲਾਵਾਰਿਸ ਕੁੱਤਿਆਂ ਦੀ ਮਸਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਡੌਗ ਸ਼ੈਲਟਰ ਦੀ ਤੁਰੰਤ ਸਥਾਪਨਾ ਦੀ ਮੰਗ ਉਠਾਈ ਹੈ। ਸ੍ਰੀ ਬੇਦੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸੱਤ ਜਨਵਰੀ ਤੱਕ ਸ਼ੈਲਟਰ ਹਾਸਲ ਕਰਨ ਲਈ...
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਲਾਵਾਰਿਸ ਕੁੱਤਿਆਂ ਦੀ ਮਸਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਡੌਗ ਸ਼ੈਲਟਰ ਦੀ ਤੁਰੰਤ ਸਥਾਪਨਾ ਦੀ ਮੰਗ ਉਠਾਈ ਹੈ। ਸ੍ਰੀ ਬੇਦੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸੱਤ ਜਨਵਰੀ ਤੱਕ ਸ਼ੈਲਟਰ ਹਾਸਲ ਕਰਨ ਲਈ ਦਿੱਤੇ ਸਮੇਂ ਕਾਰਨ ਚੰਡੀਗੜ੍ਹ ਨੇ ਤਾਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਮੁਹਾਲੀ ਅਜੇ ਵੀ ਪੂਰੀ ਤਰ੍ਹਾਂ ਪਿੱਛੇ ਦਿਖਾਈ ਦੇ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਡਿਪਟੀ ਕਮਿਸ਼ਨਰ, ਮੁੱਖ ਸਕੱਤਰ ਪੰਜਾਬ ਅਤੇ ਗਮਾਡਾ ਦੇ ਸੀ ਏ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਮੁਹਾਲੀ ਵਿੱਚ ਕੁੱਤਿਆਂ ਦੀ ਵਧ ਰਹੀ ਗਿਣਤੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਹ ਕੁੱਤੇ ਬੇਸਹਾਰਾ ਵੀ ਹਨ ਤੇ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਵੀ ਬਹੁਤ ਹਨ ਪਰ ਸ਼ਹਿਰ ਤੇ ਪਿੰਡਾਂ ’ਚ ਜਗ੍ਹਾ ਘੱਟ ਰਹਿ ਜਾਣ ਕਾਰਨ ਉਹ ਸੜਕਾਂ ’ਤੇ ਭਟਕਦੇ ਹਨ। ਇਸ ਲਈ ਡੌਗ ਸ਼ੈਲਟਰ ਦੀ ਲੋੜ ਸਮੇਂ ਦੀ ਮੰਗ ਹੈ।
ਉਨ੍ਹਾਂ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਕੋਲ ਕੋਈ ਜ਼ਮੀਨ ਨਹੀਂ ਹੈ, ਜ਼ਿਆਦਾਤਰ ਜ਼ਮੀਨ ਗਮਾਡਾ ਦੇ ਅਧੀਨ ਹੈ। ਉਨ੍ਹਾਂ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਵੀ ਉਠਾਇਆ ਸੀ। ਪੰਜਾਬ ਦੀ ਡੌਗ ਪਾਲਸੀ ਵੀ ਲੰਮੀ ਲੜਾਈ ਤੋਂ ਬਾਅਦ ਹੀ ਅੱਗੇ ਵਧੀ ਹੈ। ਹੁਣ ਨਿਯਮਾਂ ਮੁਤਾਬਕ ਜਗ੍ਹਾ ਦੇਣ ਅਤੇ ਸ਼ੈਲਟਰ ਬਣਾਉਣ ਵਿੱਚ ਕੋਈ ਵੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

