ਸੈਰਾਜੋਤ ਨੇ ਮੁਹਾਲੀ ਵਿੱਚ ਸ਼ੋਅਰੂਮ ਖੋਲ੍ਹਿਆ
ਤਰਨਜੋਤ ਗਰੁੱਪ ਨੇ ਮੁਹਾਲੀ ਦੇ ਸੈਕਟਰ 82 ਦੇ ਜੇ ਐੱਲ ਪੀ ਐੱਲ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਤੇ ਆਧੁਨਿਕ ਸੈਰਾਜੋਤ ਟਾਈਲਜ਼ ਸ਼ੋਅ-ਰੂਮ ਖੋਲ੍ਹਿਆ ਹੈ। ਇਸ ਦਾ ਉਦਘਾਟਨ ਮਨੁੱਖਤਾ ਦੀ ਸੇਵਾ ਟਰੱਸਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਅਤੇ ਵਿਧਾਨ ਸਭਾ...
ਤਰਨਜੋਤ ਗਰੁੱਪ ਨੇ ਮੁਹਾਲੀ ਦੇ ਸੈਕਟਰ 82 ਦੇ ਜੇ ਐੱਲ ਪੀ ਐੱਲ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਤੇ ਆਧੁਨਿਕ ਸੈਰਾਜੋਤ ਟਾਈਲਜ਼ ਸ਼ੋਅ-ਰੂਮ ਖੋਲ੍ਹਿਆ ਹੈ। ਇਸ ਦਾ ਉਦਘਾਟਨ ਮਨੁੱਖਤਾ ਦੀ ਸੇਵਾ ਟਰੱਸਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ, ਪ੍ਰਿੰਸੀਪਲ ਮਨਿੰਦਰਪਾਲ ਸਿੰਘ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਵਿਧਾਇਕ ਮਨਜੀਤ ਬਿਲਾਸਪੁਰ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਪੰਚਾਇਤ ਵਿਭਾਗ ਦੇ ਡਾਇਰੈਕਟਰ ਓਮਾ ਸ਼ੰਕਰ, ਆਈ ਏ ਐੱਸ ਖੁਸ਼ਪ੍ਰੀਤ ਕੌਰ, ਮੰਗਤ ਰਾਏ ਬਾਂਸਲ ਹਾਜ਼ਰ ਸਨ।
ਇਸ ਮੌਕੇ ਸ੍ਰੀ ਮਿੰਟੂ ਨੇ ਕਿਹਾ ਕਿ ਤਰਨਜੋਤ ਗਰੁੱਪ ਸਿਰਫ਼ ਵਪਾਰ ਤੱਕ ਸੀਮਤ ਨਹੀਂ ਹੈ, ਸਗੋਂ ਆਪਣੇ ਦਸਵੰਧ ਰਾਹੀਂ ਪੰਜਾਬ ਭਰ ਵਿੱਚ ਕਈ ਸਮਾਜਿਕ ਸੇਵਾ ਪ੍ਰਾਜੈਕਟਾਂ ਰਾਹੀਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆ ਰਹੇ ਹਨ। ਤਰਨਜੋਤ ਵੈਲਫੇਅਰ ਸੋਸਾਇਟੀ ਬੱਲ੍ਹੇ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ, ਸਿਹਤ ਸਹੂਲਤਾਂ ਅਤੇ ਵਾਤਾਵਰਣ ਸੁਰੱਖਿਆ ਜਿਹੇ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਸਪੀਕਰ ਸੰਧਵਾਂ ਨੇ ਵੀ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚਲੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਤਰਨਜੋਤ ਗਰੁੱਪ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਸੈਰਾਜੋਤ ਸਿਰਫ਼ ਬ੍ਰਾਂਡ ਨਹੀਂ, ਸਗੋਂ ਗੁਣਵੱਤਾ ਅਤੇ ਭਰੋਸੇ ਦਾ ਦੂਜਾ ਨਾਮ ਹੈ। ਸਾਡੇ ਲਈ ਨਫ਼ੇ ਨਾਲੋਂ ਵੱਧ ਮਹੱਤਵਪੂਰਨ ਗਾਹਕ ਦਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਰੂਮ ਵਿਚ ਵਿਸ਼ਵ ਪੱਧਰੀ ਮਿਆਰ ਅਤੇ ਗੁਣਵੱਤਾ ਵਾਲੀਆਂ ਘਰਾਂ, ਦਫ਼ਤਰਾਂ, ਉਦਯੋਗਾਂ ਲਈ ਹਰ ਤਰ੍ਹਾਂ ਦੀਆਂ ਟਾਈਲਾਂ ਮੌਜੂਦ ਹੋਣਗੀਆਂ।
ਤਰਨਜੋਤ ਸੈਰਾਮਿਕਸ ਪ੍ਰਾਈਵੇਟ ਲਿਮਟਿਡ ਦੇ ਬ੍ਰਾਂਡ ਸੈਰਾਜੋਤ ਦੇ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਗਾਹਕਾਂ ਦੇ ਭਰੋਸੇ ਨੇ ਹੀ ਸੈਰਾਜੋਤ ਨੂੰ ਪੰਜਾਬ ਦਾ ਨੰਬਰ ਇੱਕ ਬ੍ਰਾਂਡ ਬਣਾਇਆ ਹੈ ਅਤੇ ਅੱਜ ਗਰੁੱਪ ਆਪਣੇ 11ਵੇਂ ਸ਼ੋਅਰੂਮ ਦੇ ਉਦਘਾਟਨ ’ਤੇ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਐੱਮ ਡੀ ਪਰਮਜੀਤ ਕੌਰ ਮਾਨ, ਕੰਪਨੀ ਬ੍ਰਾਂਡ ਅੰਬੈਸਡਰ ਅਤੇ ਅਭਿਨੇਤਰੀ ਜੈਸਮੀਨ ਬਾਜਵਾ ਵੀ ਹਾਜ਼ਰ ਸਨ।

