AAP ਦੇ ਸੀਨੀਅਰ ਆਗੂ Baltej Pannu ਨੂੰ ਮਿਲੀ ਇੱਕ ਹੋਰ ਵੱਡੀ ਜ਼ਿੰਮੇਵਾਰੀ
ਬਲਤੇਜ ਪੰਨੂ ਨੂੰ ਤਿੰਨ ਦਿਨਾਂ ’ਚ ਦੋ ਵੱਡੇ ਅਹੁਦੇ ; ਜਨਰਲ ਸਕੱਤਰ ਉਪਰੰਤ ਪੰਨੂ ਨੂੰ ‘ਆਪ’ ਦਾ ਮੀਡੀਆ ਇੰਚਾਰਜ ਵੀ ਬਣਾਇਆ
ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਵਜੋਂ ਵਿਚਰਦੇ ਆ ਰਹੇ ਪਾਰਟੀ ਦੇ ਆਗੂ ਪਟਿਆਲਾ ਵਾਸੀ ਬਲਤੇਜ ਪੰਨੂ ’ਤੇ ਪਾਰਟੀ ਇਸ ਕਦਰ ਮਿਹਰਬਾਨ ਹੋ ਗਈ ਹੈ ਕਿ ਉਨ੍ਹਾਂ ਨੂੰ ਤਿੰਨ ਦਿਨਾਂ ’ਚ ਦੋ ਵੱਡੇ ਅਹੁਦੇ ਦੇ ਦਿੱਤੇ ਗਏ।
‘ਆਪ’ ਦੇ ਸੂਬਾਈ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅਜੇ 19 ਨਵੰਬਰ ਨੂੰ ਹੀ ਬਲਤੇਜ ਪੰਨੂ ਨੂੰ ਪਾਰਟੀ ਦਾ ਸੁਬਾਈ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਕੇਵਲ ਇੱਕ ਦਿਨ ਬਾਅਦ ਹੀ ਅੱਜ 21 ਨਵੰਬਰ ਨੂੰ ਬਲਤੇਜ ਪੰਨੂ ਨੂੰ ਸੂਬਾਈ ਮੀਡੀਆ ਇੰਚਾਰਜ ਵੀ ਬਣਾ ਦਿੱਤਾ।
ਪਾਰਟੀ ਦੇ ਸੂਬਾ ਜਨਰਲ ਸਕੱਤਰ @BaltejPannu ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕਰਦੀ ਹੈ। ਪੰਨੂ ਸਾਬ੍ਹ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ। pic.twitter.com/YZKK3bt5ce
— AAP Punjab (@AAPPunjab) November 21, 2025
ਇਸ ਤੋਂ ਇਲਾਵਾ ਬਲਤੇਜ ਪੰਨੂ ਪਾਰਟੀ ਅੰਦਰ ਨਸ਼ਾ ਵਿਰੋਧੀ ਮੁਹਿੰਮ ਦੇ ਬੁਲਾਰੇ ਵਜੋਂ ਵੀ ਕਾਰਜਸ਼ੀਲ ਹਨ। ਜਦੋਂਕਿ ਪਹਿਲਾਂ ਕੈਬਨਿਟ ਰੈਂਕ ਸਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਵੀ ਰਹਿ ਚੁੱਕੇ ਹਨ।

