DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਭਾਰਤ-ਪਾਕਿ ਸਬੰਧਾਂ ’ਚ ਗਲੋਬਲ ਤੇ ਖੇਤਰੀ ਸ਼ਕਤੀਆਂ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ

ਮਾਹਿਰਾਂ ਨੇ ਉਪ-ਮਹਾਂਦੀਪ ਸਬੰਧਾਂ ’ਚ ਕੌਮਾਂਤਰੀ ਦਖ਼ਲਅੰਦਾਜ਼ੀ ਦੇ ਭੂ-ਰਾਜਨੀਤਿਕ ਪ੍ਰਭਾਵਾਂ ’ਤੇ ਚਰਚਾ ਕੀਤੀ
  • fb
  • twitter
  • whatsapp
  • whatsapp
featured-img featured-img
ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਕਰਵਾਏ ਗਏ ਸੈਮੀਨਾਰ ਵਿੱਚ ਸ਼ਾਮਲ ਸ਼ਖ਼ਸੀਅਤਾਂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 19 ਫਰਵਰੀ

Advertisement

ਇੱਥੇ ਚੰਡੀ ਮੰਦਰ ਮਿਲਟਰੀ ਸਟੇਸ਼ਨ ਵਿਖੇ ਪੱਛਮੀ ਕਮਾਂਡ ਸੈਨਾ ਹੈੱਡਕੁਆਰਟਰ ਵੱਲੋਂ ‘ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਗਲੋਬਲ ਅਤੇ ਖੇਤਰੀ ਸ਼ਕਤੀਆਂ ਦੀ ਭੂਮਿਕਾ: ਰਣਨੀਤਕ ਦ੍ਰਿਸ਼ਟੀਕੋਣ ਅਤੇ ਭੂ-ਰਾਜਨੀਤਿਕ ਪ੍ਰਭਾਵ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੁਨੀਆ ਭਰ ਦੇ ਸਾਬਕਾ ਡਿਪਲੋਮੈਟ, ਵਿਦਵਾਨ, ਸੀਨੀਅਰ ਅਨੁਭਵੀ ਅਧਿਕਾਰੀ ਅਤੇ ਨੀਤੀ ਨਿਰਮਾਤਾਵਾਂ ਸਮੇਤ ਮਾਹਿਰਾਂ ਦੇ ਵਿਚਾਰ ਸਾਂਝੇ ਕੀਤੇ। ਇਸ ਸੈਮੀਨਾਰ ਵਿੱਚ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਟੌਬੀ ਸਾਈਮਨ ਸ਼ਾਮਲ ਸਨ, ਜਿਨ੍ਹਾਂ ਨੇ ਉਦਘਾਟਨੀ ਭਾਸ਼ਣ ਦਿੱਤਾ।

ਸ਼੍ਰੀ ਐਮਕੇ ਨਾਰਾਇਣਨ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸਾਬਕਾ ਰਾਜਪਾਲ ਪੱਛਮੀ ਬੰਗਾਲ ਨੇ ਮੁੱਖ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਰਾਜਦੂਤ ਰੰਜਨ ਮਥਾਈ ਸਾਬਕਾ ਵਿਦੇਸ਼ ਸਕੱਤਰ, ਰਾਜਦੂਤ ਏਆਰ ਘਣਸ਼ਿਆਮ, ਸਾਬਕਾ ਡਿਪਲੋਮੈਟ, ਲੈਫਟੀਨੈਂਟ ਜਨਰਲ ਪੀਐਸ ਮਿਨਹਾਸ (ਸੇਵਾਮੁਕਤ), ਮੇਜਰ ਜਨਰਲ ਨੀਰਜ ਬਾਲੀ, ਐਸਐਮ (ਸੇਵਾਮੁਕਤ), ਰਾਜੀਵ ਜੈਨ, ਸਾਬਕਾ ਡਾਇਰੈਕਟਰ, ਇੰਟੈਲੀਜੈਂਸ ਬਿਊਰੋ ਤੇ ਹੋਰਨਾਂ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰੂਸ ਤੋਂ ਡਾ. ਵੈਸੀਲੀ ਕਾਸ਼ਿਨ, ਯੂਕੇ ਤੋਂ ਟਿਮ ਵਿਲਾਸੀ-ਵਿਲਸੀ, ਸ਼੍ਰੀਲੰਕਾ ਤੋਂ ਐਡਮਿਰਲ ਜਯੰਤ, ਸਾਊਦੀ ਅਰਬ ਤੋਂ ਰਾਜਦੂਤ ਅਹਿਮਦ ਅਲਮਾਨਾਈਮੁਨੀ ਅਤੇ ਇਜ਼ਰਾਈਲ ਤੋਂ ਡਾ. ਡੋਰੋਨ ਸ਼ਾਲੋਮ ਅਵਿਟਲ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ।

ਨਰਸਿੰਗ ਮਾਹਿਰਾਂ ਨੇ ਬਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ’ਤੇ ਜ਼ੋਰ ਦਿੱਤਾ

ਚੰਡੀ ਮੰਦਰ ਸਥਿਤ ਪੱਛਮੀ ਕਮਾਂਡ ਹਸਪਤਾਲ ਵਿੱਚ ਭਾਰਤ ਦੀ ਬਜ਼ੁਰਗ ਆਬਾਦੀ ਦੀਆਂ ਵਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ‘ਜੇਰੀਆਟ੍ਰਿਕ ਨਰਸਿੰਗ ਸੰਕਲਪਾਂ: ਚੁਣੌਤੀਆਂ ਅਤੇ ਭਵਿੱਖ’ ’ਤੇ ਐਜੂਕੇਸ਼ਨ ਪ੍ਰੋਗਰਾਮ ਕਰਵਾਇਆ। ਨਰਸਿੰਗ ਐਜੂਕੇਸ਼ਨ ਪ੍ਰੋਗਰਾਮ ਨੇ ਫੌਜ ਵਿੱਚ ਜੇਰੀਆਟ੍ਰਿਕ ਨਰਸਿੰਗ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਵਿੱਚ ਅਰਥਪੂਰਨ ਯੋਗਦਾਨ ਵਿਚਾਰ-ਚਰਚਾ ਕੀਤੀ। ਜੇਰੀਐਟ੍ਰਿਕ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਸਜੇਸ਼ ਅਸ਼ੋਕਨ ਨੇ ‘ਏਜਿੰਗ ਵੈੱਲ: ਏਕੀਕ੍ਰਿਤ ਤਕਨੀਕ ਅਤੇ ਕਰੁਣਾ’ ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ। ਕਮਾਂਡ ਹਸਪਤਾਲ ਵੈਸਟਰਨ ਕਮਾਂਡ ਦੇ ਕਮਾਂਡੈਂਟ ਮੇਜਰ ਜਨਰਲ ਮੈਥਿਊਜ਼ ਜੈਕਬ ਨੇ ‘ਫਰੈਲਿਟੀ ਐਂਡ ਪ੍ਰੀਵੈਂਟਿਵ ਜੇਰੀਐਟ੍ਰਿਕਸ’ ਵਿਸ਼ੇ ’ਤੇ ਵਿਚਾਰ ਰੱਖੇ। ਕਰਨਲ ਵਿਵੇਕ ਅਗਰਵਾਲ ਨੇ ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ, ਦੇਖਭਾਲ ਅਤੇ ਸਮੇਂ ਸਿਰ ਸੰਭਾਲ ਨੂੰ ਉਤਸ਼ਾਹਿਤ ਕਰਨ ’ਤੇ ਚਰਚਾ ਕੀਤੀ।

Advertisement
×