ਲਾਪਤਾ ਸੀਨੀਅਰ ਸਹਾਇਕ ਦੀ ਭਾਲ ਮੰਗੀ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਛੇ ਮਹੀਨੇ ਤੋਂ ਗੁੰਮ ਹੋਏ ਬੋਰਡ ਦੇ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ ਦੀ ਤਲਾਸ਼ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਦੀ ਕਾਪੀ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਨੂੰ ਵੀ ਭੇਜੀ ਹੈ। ਯੂਨੀਅਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਵੱਲੋਂ ਲਿਖੇ ਪੱਤਰ ਵਿਚ ਆਖਿਆ ਗਿਆ ਕਿ ਬੋਰਡ ਵਿੱਚ ਕੰਮ ਕਰਦਾ ਸੀਨੀਅਰ ਸਹਾਇਕ ਸੁਖਵਿੰਦਰ ਸਿੰਘ 26 ਫਰਵਰੀ 2025 ਤੋਂ ਆਪਣੇ ਜੱਦੀ ਪਿੰਡ ਚੁੰਨੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਗੁੰਮ ਹਨ। ਉਨ੍ਹਾਂ ਬਾਰੇ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਸੀਨੀਅਰ ਸਹਾਇਕ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰਕ ਮੈਂਬਰਾਂ ਨੇ 27 ਫਰਵਰੀ ਨੂੰ ਹੀ ਚੁੰਨੀ ਕਲਾਂ ਥਾਣੇ ਵਿੱਚ ਡੀਡੀਆਰ ਵੀ ਲਿਖਵਾ ਦਿੱਤੀ ਸੀ। ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਜਰਨੈਲ ਸਿੰਘ ਚੁੰਨੀ ਸਾਬਕਾ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਦੱਸਿਆ ਕਿ 26 ਫਰਵਰੀ ਸ਼ਾਮ ਨੂੰ ਸੁਖਵਿੰਦਰ ਸਿੰਘ ਆਪਣੇ ਗੁਆਂਢੀ ਦੇ ਨਾਲ ਪਿੰਡ ਦੇ ਠੇਕੇ ’ਤੇ ਗਿਆ ਸੀ।