ਐੱਸਡੀਐੱਮ ਵੱਲੋਂ ਚੋਣ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ
ਐਸਡੀਐਮ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਜਵਾਹਰ ਨਵੋਦਿਆ ਵਿਦਿਆਲਾ ਪਿੰਡ ਸੰਧੂਆਂ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ 100 ਪੋਲਿੰਗ ਪਾਰਟੀਆਂ ਨੂੰ ਵੱਖੋ-ਵੱਖਰੇ ਬੂਥਾਂ ਲਈ ਰਵਾਨਾ ਕੀਤਾ ਗਿਆ। ਸ੍ਰੀ ਸਿੱਧੂ ਨੇ ਕਿਹਾ ਕਿ ਹਲਕਾ ਚਮਕੌਰ ਸਾਹਿਬ ਵਿੱਚ...
ਐਸਡੀਐਮ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਜਵਾਹਰ ਨਵੋਦਿਆ ਵਿਦਿਆਲਾ ਪਿੰਡ ਸੰਧੂਆਂ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ 100 ਪੋਲਿੰਗ ਪਾਰਟੀਆਂ ਨੂੰ ਵੱਖੋ-ਵੱਖਰੇ ਬੂਥਾਂ ਲਈ ਰਵਾਨਾ ਕੀਤਾ ਗਿਆ। ਸ੍ਰੀ ਸਿੱਧੂ ਨੇ ਕਿਹਾ ਕਿ ਹਲਕਾ ਚਮਕੌਰ ਸਾਹਿਬ ਵਿੱਚ ਸਭ ਬੂਥਾਂ ਉੱਤੇ 100 ਟੀਮਾਂ ਨੂੰ ਭੇਜਿਆ ਗਿਆ ਹੈ। ਹਲਕਾ ਚਮਕੌਰ ਸਾਹਿਬ ਵਿੱਚ 23 ਸੰਵੇਦਨਸ਼ੀਲ ਬੂਥ ਕਰਾਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵੋਟਾਂ ਵਿੱਚ 41 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬਲਾਕ ਸਮਿਤੀ ਚਮਕੌਰ ਸਾਹਿਬ ਦੇ 15 ਜ਼ੋਨ ਹਨ ਅਤੇ ਜ਼ਿਲ੍ਹਾ ਪਰਿਸ਼ਦ ਦੇ 2 ਜ਼ੋਨ ਮੁੰਡੀਆਂ ਅਤੇ ਬੇਲਾ ਹਨ। ਇਨ੍ਹਾਂ ਵੋਟਾਂ ਵਿੱਚ 130 ਪਿੰਡਾਂ ਦੇ 70 ਹਜ਼ਾਰ ਦੇ ਕਰੀਬ ਵੋਟਰ ਆਪੋ ਆਪਣੇ ਉਮੀਦਵਾਰਾਂ ਨੂੰ ਚੁਣਨਗੇ । ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੌਰਾ ਕੀਤਾ ਅਤੇ ਸਮੁੱਚੇ ਪ੍ਰਬੰਧ ਦਾ ਨਿਰੀਖਣ ਕੀਤਾ। ਇਸ ਮੌਕੇ ਡੀਐਸਪੀ ਮਨਜੀਤ ਸਿੰਘ ਔਲਖ, ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ, ਤਹਿਸੀਲਦਾਰ ਰਮਨ ਕੁਮਾਰ, ਬੀਡੀਓ ਅਜੈਬ ਸਿੰਘ ਅਤੇ ਰਾਬਿੰਦਰ ਸਿੰਘ ਰੱਬੀ ਆਦਿ ਹਾਜ਼ਰ ਸਨ।

