ਐੱਸਡੀਐੱਮ ਵੱਲੋਂ ਸਬ-ਰਜਿਸਟਰਾਰਾਂ ਅਤੇ ਡੀਡ ਰਾਈਟਰਾਂ ਨਾਲ ਮੀਟਿੰਗ
ਇੱਥੇ ਸਬ-ਡਿਵੀਜ਼ਨ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਉਪ ਮੰਡਲ ਮੈਜਿਸਟਰੇਟ ਦਿਵਿਆ ਪੀ ਨੇ ਕਿਹਾ ਕਿ ਵਸੀਕਾ ਨਵੀਸਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਓਵਰਚਾਰਜਿੰਗ ਜਾਂ ਸਬ-ਰਜਿਸਟਰਾਰਾਂ ਦੇ ਨਾਮ ’ਤੇ ਪੈਸੇ...
Advertisement
ਇੱਥੇ ਸਬ-ਡਿਵੀਜ਼ਨ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਉਪ ਮੰਡਲ ਮੈਜਿਸਟਰੇਟ ਦਿਵਿਆ ਪੀ ਨੇ ਕਿਹਾ ਕਿ ਵਸੀਕਾ ਨਵੀਸਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਓਵਰਚਾਰਜਿੰਗ ਜਾਂ ਸਬ-ਰਜਿਸਟਰਾਰਾਂ ਦੇ ਨਾਮ ’ਤੇ ਪੈਸੇ ਦੀ ਮੰਗ ਦੀਆਂ ਸ਼ਿਕਾਇਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਸਬ-ਡਿਵੀਜ਼ਨ ਖਰੜ ਦੇ ਸਬ-ਰਜਿਸਟਰਾਰਾਂ ਅਤੇ ਡੀਡ ਰਾਈਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਦਿਆਂ ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਪ੍ਰਸ਼ਾਸਨ ਮਾਲ ਵਿਭਾਗ ਵੱਲੋਂ ਨਿਰਧਾਰਤ ਚਾਰਜਾਂ ’ਤੇ ਮਾਲ ਮਹਿਕਮੇ/ਡੀਡ ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
Advertisement
Advertisement