ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਐੱਸਡੀਐੱਮ ਵੱਲੋਂ ਪਾਰਕਵਿਊ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਹੱਕ ’ਚ ਫੈਸਲਾ

ਕਰਮਜੀਤ ਸਿੰਘ ਚਿੱਲਾ   ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਪਾਰਕਵਿਊ ਰੈਜ਼ੀਡੈਂਟਜ਼ ਅਪਾਰਟਮੈਂਟ ਆਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਦਾਇਰ ਕੀਤੀ ਅਪੀਲ ’ਤੇ ਸੁਣਵਾਈ ਕਰਦਿਆਂ ਸਥਾਨਿਕ ਖੇਤਰ ਦੇ ਰੱਖ-ਰਖਾਅ ਸਬੰਧੀ ਐਸੋਸੀਏਸ਼ਨ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਇਸ ਫੈਸਲੇ ਤਹਿਤ ਪਾਰਕਵਿਊ...

ਕਰਮਜੀਤ ਸਿੰਘ ਚਿੱਲਾ

 

ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਪਾਰਕਵਿਊ ਰੈਜ਼ੀਡੈਂਟਜ਼ ਅਪਾਰਟਮੈਂਟ ਆਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਦਾਇਰ ਕੀਤੀ ਅਪੀਲ ’ਤੇ ਸੁਣਵਾਈ ਕਰਦਿਆਂ ਸਥਾਨਿਕ ਖੇਤਰ ਦੇ ਰੱਖ-ਰਖਾਅ ਸਬੰਧੀ ਐਸੋਸੀਏਸ਼ਨ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਇਸ ਫੈਸਲੇ ਤਹਿਤ ਪਾਰਕਵਿਊ ਰੈਜ਼ੀਡੈਂਟਸ ਅਪਾਰਟਮੈਂਟ ਦੇ ਰੱਖ ਰਖਾਅ ਦੀਆਂ ਸਾਰੀਆਂ ਜ਼ਿੰਮੇਵਾਰੀਆਂ 23 ਜੁਲਾਈ ਤੱਕ ਐਸੋਸੀਏਸ਼ਨ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਹੈ।

ਐਸੋਸੀਏਸ਼ਨ ਨੇ ਸਬੰਧਿਤ ਮੈਗਾ ਪ੍ਰਾਜੈਕਟ ਵੱਲੋਂ ਸੁਸਾਇਟੀ ਦੇ ਰੱਖ-ਰਖਾਅ ਦਾ ਸੰਚਾਲਨ ਐਸੋਸੀਏਸ਼ਨ ਨੂੰ ਨਾ ਸੌਂਪੇ ਜਾਣ ਖ਼ਿਲਾਫ਼ ਐਸਡੀਐਮ ਕੋਲ ਅਪੀਲ ਦਾਇਰ ਕੀਤੀ ਸੀ। ਐਸਡੀਐਮ ਵੱਲੋਂ ਬਚਾਓ ਪੱਖ ਦੇ ਵਕੀਲਾਂ ਵੱਲੋਂ ਐਸੋਸੀਏਸ਼ਨ ਨੂੰ ਮਾਨਤਾ ਨਾ ਦੇਣ ਦੇ ਤਰਕ ਨੂੰ ਰੱਦ ਕਰ ਦਿੱਤਾ। ਐਸੋਸੀਏਸ਼ਨ ਦੇ ਨੁਮਾਇੰਦੇ ਨੇ ਦੱਸਿਆ ਕਿ ਸਥਾਨਿਕ ਵਿਧਾਇਕ ਕੁਲਵੰਤ ਸਿੰਘ ਨੇ ਵੀ ਉਨ੍ਹਾਂ ਦੀ ਹੱਕੀ ਮੰਗ ਨੂੰ ਹਮਾਇਤ ਦਿੱਤੀ ਸੀ।

ਸੰਸਥਾ ਦੇ ਬੁਲਾਰੇ ਸੰਜੀਵ ਕੁਮਾਰ ਨੇ ਦੱਸਿਆ ਕਿ ਐਸਡੀਐਮ ਦੇ ਆਦੇਸ਼ਾਂ ਤਹਿਤ ਪਾਰਕਵਿਊ ਰੈਜ਼ੀਡੈਂਟਸ ਅਪਾਰਟਮੈਂਟ ਆਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਅਧਿਕਾਰਤ ਤੌਰ ’ਤੇ 23 ਜੁਲਾਈ ਅਪਾਰਟਮੈਂਟ ਦੇ ਰੱਖ-ਰਖਾਅ ਅਤੇ ਪ੍ਰਬੰਧਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਵੇਗਾ। ਉਨ੍ਹਾਂ ਕਿਹਾ ਕਿ ਸਬੰਧਿਤ ਫੈਸਲਾ ਇੱਕ ਮਹੱਤਵਪੂਰਨ ਕਾਨੂੰਨੀ ਅਤੇ ਮੀਲ ਪੱਥਰ ਹੈ, ਜਿਸ ਨਾਲ ਹੋਰਨਾਂ ਪ੍ਰਾਜੈਕਟਾਂ ਅਤੇ ਬਿਲਡਰਾਂ ਦੇ ਕੰਟਰੋਲ ਵਾਲੀਆਂ ਥਾਵਾਂ ਦੀਆਂ ਐਸੋਸੀਏਸ਼ਨਾਂ ਨੂੰ ਵੀ ਲਾਭ ਹੋਵੇਗਾ।

184 ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ

ਪਾਰਕਵਿਊ ਅਪਾਰਟਮੈਂਟ ਵਿਚ ਰਹਿੰਦੇ 184 ਪਰਿਵਾਰਾਂ ਵਿਚ ਐਸਡੀਐਮ ਵੱਲੋਂ ਲਏ ਫੈਸਲੇ ਉਪਰੰਤ ਖੁਸ਼ੀ ਦੀ ਲਹਿਰ ਹੈ। ਐਸੋਸੀਏਸ਼ਨ ਦੀ ਕੋਰ ਕਮੇਟੀ ਦੇ ਮੈਂਬਰ ਸੰਜੀਵ ਕੁਮਾਰ ਨੇ ਦੱਸਿਆ ਕਿ ਐਸੋਸੀਏਸ਼ਨ ਨੂੰ ਜ਼ਿੰਮੇਵਾਰੀ ਮਿਲਣ ਨਾਲ ਇੱਥੇ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਪਰਿਵਾਰ ਲਈ ਵੱਖੋ-ਵੱਖਰੇ ਬਿਜਲੀ ਦੇ ਮੀਟਰ ਵੀ ਨਹੀਂ ਲੱਗੇ ਸਨ ਅਤੇ ਹੁਣ ਐਸੋਸੀਏਸ਼ਨ ਇਸ ਲਈ ਵੀ ਉਪਰਾਲਾ ਕਰੇਗੀ ਅਤੇ ਕੋਈ ਵੀ ਇੱਥੋਂ ਦੇ ਰਿਹਾਇਸ਼ੀ ਤੋਂ ਮਨਮਰਜ਼ੀ ਦੀ ਵਸੂਲੀ ਨਹੀਂ ਕਰ ਸਕੇਗਾ।