DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਦੂਰਾਂ ਨੂੰ ਮਿਲਦੇ ਲਾਭਾਂ ਵਿੱਚ ਘਪਲੇ ਦੀ ਹੋਵੇਗੀ ਜਾਂਚ: ਵਿੱਜ

ਰਜਿਸਟਰਡ ਮਜ਼ਦੂਰਾਂ ਦੀਆਂ ਵਰਕ ਸਲਿੱਪਾਂ ਦੀ ਜਾਂਚ ਕਰੇਗੀ ਤਿੰਨ ਮੈਂਬਰੀ ਕਮੇਟੀ
  • fb
  • twitter
  • whatsapp
  • whatsapp
Advertisement

ਸਰਬਜੀਤ ਸਿੰਘ ਭੱਟੀ

ਅੰਬਾਲਾ, 6 ਜੁਲਾਈ

Advertisement

ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿੱਜ ਨੇ ਸੂਬੇ ਵਿੱਚ ਭਵਨ ਅਤੇ ਹੋਰ ਇਮਾਰਤੀ -ਨਿਰਮਾਣ ਕਾਰਜਾਂ ਨਾਲ ਜੁੜੇ ਰਜਿਸਟਰਡ ਮਜ਼ਦੂਰਾਂ ਦੀਆਂ ਯੋਜਨਾਵਾਂ ਵਿੱਚ ਵੱਡੇ ਪੈਮਾਨੇ ’ਤੇ ਘਪਲੇ ਹੋਣ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਨਕਲੀ ਰਜਿਸਟ੍ਰੇਸ਼ਨ ਕਰਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ, ਜਿਸ ਕਾਰਨ ਸਰਕਾਰ ਨੂੰ ਸੈਂਕੜੇ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਸ੍ਰੀ ਵਿੱਜ ਨੇ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿੰਨ ਮੈਂਬਰੀ ਕਮੇਟੀਆਂ ਰਾਹੀਂ ਰਜਿਸਟਰਡ ਮਜ਼ਦੂਰਾਂ ਦੀਆਂ ਵਰਕ ਸਲਿਪਾਂ ਦੀ ਜਾਂਚ ਹੋਵੇਗੀ। ਇਹ ਕਮੇਟੀਆਂ ਰਜਿਸਟ੍ਰੇਸ਼ਨ ਅਤੇ ਵੈਰੀਫਿਕੇਸ਼ਨ ਦੀ ਪੂਰੀ ਪ੍ਰਕਿਰਿਆ ਦੀ ਫਿਜੀਕਲ ਜਾਂਚ ਕਰਨਗੀਆਂ ਤੇ 3 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੀਆਂ। ਛੇ ਜ਼ਿਲ੍ਹਿਆਂ ਹਿਸਾਰ, ਕੈਥਲ, ਜੀਂਦ, ਸਿਰਸਾ, ਫਰੀਦਾਬਾਦ ਤੇ ਭਿਵਾਨੀ ਦੀ ਪਹਿਲੀ ਜਾਂਚ ਵਿੱਚ ਹੀ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਇਕ ਕਰਮਚਾਰੀ ਨੇ ਤਿੰਨ ਮਹੀਨਿਆਂ ਵਿੱਚ 84 ਹਜ਼ਾਰ ਤੋਂ ਵੱਧ ਫਾਈਲਾਂ ਦੀ ਜਾਂਚ ਕੀਤੀ, ਜੋ ਕਿ ਸੰਭਵ ਨਹੀਂ। ਕਈ ਰਜਿਸਟ੍ਰੇਸ਼ਨ ਨਕਲੀ ਮਜ਼ਦੂਰਾਂ ਦੇ ਬਣਾਏ ਹੋਏ ਪਾਏ ਗਏ ਹਨ। ਉਨ੍ਹਾਂ  ਦੋਸ਼ੀਆਂ ਵਿਰੁੱਧ ਅਪਰਾਧਿਕ ਕਾਰਵਾਈ ਦੇ ਆਦੇਸ਼ ਜਾਰੀ ਕਰਦੇ ਹੋਏ ਐਡਵੋਕੇਟ ਜਨਰਲ ਹਰਿਆਣਾ ਨੂੰ ਵੀ ਇਕ ਲਿਖਤ ਕਾਪੀ ਭੇਜੀ ਹੈ।

Advertisement
×