DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਲੋੜ: ਸ਼ਰਮਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਡੇਰਾਬੱਸੀ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼
  • fb
  • twitter
  • whatsapp
  • whatsapp
Advertisement

ਹਰਜੀਤ ਸਿੰਘ

ਡੇਰਾਬੱਸੀ, 13 ਜੁਲਾਈ

Advertisement

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਬੂਟੇ ਲਾਉਣ ਦੀ ਮੁਹਿੰਮ ਦਾ ਅੱਜ ਸਾਬਕਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਹਲਕੇ ਵਿੱਚ ਇਸ ਮੁਹਿੰਮ ਦਾ ਆਗਾਜ਼ ਪਿੰਡ ਦੇਵੀ ਨਗਰ ਤੋਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇਵੀ ਨਗਰ ਦੀ ਸ਼ਾਮਲਾਤ ਦੀ ਦੋ ਕਿੱਲੇ ਜ਼ਮੀਨ ਵਿੱਚ ਜੰਗਲ ਵਿਕਸਤ ਕੀਤਾ ਜਾਵੇਗਾ। ਹਲਕਾ ਡੇਰਾਬੱਸੀ ਵਿੱਚ ਅਕਾਲੀ ਦਲ ਦੀ ਟੀਮ ਵੱਲੋਂ 10 ਹਜ਼ਾਰ ਦੇ ਕਰੀਬ ਬੂਟੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਸ਼੍ਰੋਮਣੀ ਅਕਾਲੀ ਦੀ ਟੀਮ ਇਨ੍ਹਾਂ ਬੂਟਿਆਂ ਦੀ ਦੇਖ-ਰੇਖ ਕਰੇਗੀ। ਇਸ ਤੋਂ ਇਲਾਵਾ ਜ਼ੀਰਕਪੁਰ ਵਿੱਚ ਪੀਰਮੁਛੱਲਾ, ਛੱਤ ਅਤੇ ਬਲਟਾਣਾ ਦੇ ਨੇਚਰ ਪਾਰਕ ਵਿੱਚ ਬੂਟੇ ਲਾਏ ਜਾਣਗੇ। ਉਨ੍ਹਾਂ ਇਕ ਮੋਬਾਈਲ ਨੰਬਰ 9501287100 ਵੀ ਜਾਰੀ ਕੀਤਾ, ਜਿਸ ’ਤੇ ਕੋਈ ਵੀ ਸੰਪਰਕ ਕਰ ਮੁਫ਼ਤ ਬੂਟੇ ਲੁਆ ਸਕਦਾ ਹੈ। ਉਨ੍ਹਾਂ ਕਿ ਇਹ ਬੂਟੇ ਸਹਾਰਨਪੁਰ ਦੀ ਨਰਸਰੀਆਂ ਤੋਂ ਲਿਆਂਦੇ ਗਏ ਹਨ ਜੋ ਕਰੀਬ ਛੇ ਤੋਂ ਅੱਠ ਫੁੱਟ ਵੱਡੇ ਹਨ ਤਾਂ ਜੋ ਉਹ ਛੇਤੀ ਜੜ੍ਹ ਫੜ ਸੱਕਣ। ਅੱਜ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ, ਜਿਨ੍ਹਾਂ ਵਿੱਚ ਜਾਮੁਨ, ਅਰਜਨ, ਸਿਲਵਰ ਓਕ, ਅਮਰੂਦ, ਨੀਮ, ਅੰਬ, ਪੀਪਲ, ਬਿੱਲ ਸਣੇ ਹੋਰ ਬੂਟੇ ਸ਼ਾਮਲ ਹਨ। ਐੱਨਕੇ ਸ਼ਰਮਾ ਨੇ ਕਿਹਾ ਕਿ ਫਲਾਂ ਦੇ ਬੂਟੇ ਇਸ ਹਿਸਾਬ ਨਾਲ ਲਾਏ ਜਾਣਗੇ ਤਾਂ ਜੋ ਇੱਥੇ ਪੰਛੀ ਵੀ ਆ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹਲਕੇ ਦੇ ਹਰੇਕ ਪਿੰਡ ਵਿੱਚ ਅਜਿਹੇ ਜੰਗਲ ਸਥਾਪਤ ਕੀਤੇ ਜਾਣਗੇ।

Advertisement
×