ਮਹਿਮੂਦਪੁਰ ਦਾ ਸਰਪੰਚ ਮੁਅੱਤਲ
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਵਿੱਤੀ ਬੇਨੇਮੀਆਂ ਕਾਰਨ ਮਹਿਮੂਦਪੁਰ ਪਿੰਡ ਦੇ ਸਰਪੰਚ ਰਾਹੁਲ ਸੈਣੀ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 51 ਤਹਿਤ ਕੀਤੀ ਗਈ ਹੈ। ਸਰਪੰਚ ’ਤੇ ਵਿੱਤੀ ਬੇਨਿਯਮੀਆਂ ਅਤੇ ਪੰਚਾਇਤ...
Advertisement
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਵਿੱਤੀ ਬੇਨੇਮੀਆਂ ਕਾਰਨ ਮਹਿਮੂਦਪੁਰ ਪਿੰਡ ਦੇ ਸਰਪੰਚ ਰਾਹੁਲ ਸੈਣੀ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 51 ਤਹਿਤ ਕੀਤੀ ਗਈ ਹੈ। ਸਰਪੰਚ ’ਤੇ ਵਿੱਤੀ ਬੇਨਿਯਮੀਆਂ ਅਤੇ ਪੰਚਾਇਤ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਪ੍ਰਦੀਪ ਪ੍ਰਕਾਸ਼ ਨਾਂ ਦੇ ਵਿਅਕਤੀ ਨੇ ਸਰਪੰਚ ਖ਼ਿਲਾਫ਼ 27 ਮਾਰਚ ਨੂੰ ਸ਼ਿਕਾਇਤ ਕੀਤੀ ਸੀ। ਸਰਪੰਚ ਰਾਹੁਲ ’ਤੇ ਮੁੱਖ ਤੌਰ ’ਤੇ ਪਿੰਡ ਵਿੱਚ ਬਿਨਾਂ ਇਜਾਜ਼ਤ ਦੇ ਚੌਕੀਦਾਰ ਨਿਯੁਕਤ ਕਰਨ ਅਤੇ ਉਸ ’ਤੇ 55,000 ਰੁਪਏ ਖ਼ਰਚ ਕਰਕੇ ਪੰਚਾਇਤ ਫੰਡ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਉਸ ਨੇ ਸਰਕਾਰੀ ਨਰਸਰੀ ਦੀ ਬਜਾਏ ਬਾਜ਼ਾਰ ਤੋਂ ਵੱਧ ਦਰਾਂ ’ਤੇ ਬੂਟੇ ਖ਼ਰੀਦੇ ਜਿਸ ਨਾਲ ਪੰਚਾਇਤ ਨੂੰ 1,64,450 ਰੁਪਏ ਦਾ ਵਾਧੂ ਵਿੱਤੀ ਨੁਕਸਾਨ ਹੋਇਆ। ਜਾਂਚ ਦੌਰਾਨ ਸਰਪੰਚ ਆਪਣੇ ਹੱਕ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।
Advertisement
Advertisement
×