ਸਰਘੀ ਕਲਾ ਕੇਂਦਰ ਨੇ ਸਥਾਪਨਾ ਦਿਵਸ ਮਨਾਇਆ
ਐੱਸਏਐੱਸ ਨਗਰ(ਮੁਹਾਲੀ): ਰੰਗ ਮੰਚ ਸਰਗਰਮੀਆਂ ਲਈ ਕਾਰਜਸ਼ੀਲ ਸਰਘੀ ਕਲਾ ਕੇਂਦਰ ਨੇ ਆਪਣਾ 35ਵਾਂ ਸਥਾਪਨਾ ਦਿਵਸ ਇੱਥੋਂ ਦੇ ਸੈਕਟਰ-68 ਵਿੱਚ ਮਨਾਇਆ। ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੇਂਦਰ ਹੁਣ ਤੱਕ ਲੋਕ-ਮਸਲਿਆਂ ’ਤੇ ਦੋ...
Advertisement
ਐੱਸਏਐੱਸ ਨਗਰ(ਮੁਹਾਲੀ): ਰੰਗ ਮੰਚ ਸਰਗਰਮੀਆਂ ਲਈ ਕਾਰਜਸ਼ੀਲ ਸਰਘੀ ਕਲਾ ਕੇਂਦਰ ਨੇ ਆਪਣਾ 35ਵਾਂ ਸਥਾਪਨਾ ਦਿਵਸ ਇੱਥੋਂ ਦੇ ਸੈਕਟਰ-68 ਵਿੱਚ ਮਨਾਇਆ। ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੇਂਦਰ ਹੁਣ ਤੱਕ ਲੋਕ-ਮਸਲਿਆਂ ’ਤੇ ਦੋ ਦਰਜਨ ਦੇ ਕਰੀਬ ਨਾਟਕ ਖੇਡ ਚੁੱਕਾ ਹੈ। ਕੇਂਦਰ ਦੇ ਸਰਪ੍ਰਸਤ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ 35 ਸਾਲ ਨਾਟਕ ਦੇ ਖੇਤਰ ਵਿਚ ਲਗਾਤਾਰਤਾ ਬਣਾਈ ਰੱਖਣਾ ਬਹੁਤ ਔਖਾ ਕਾਰਜ ਹੈ। ਸੈਵੰਥ ਰੀਵਰ ਦੇ ਕਰਤਾ-ਧਰਤਾ ਹਰਕੰਵਲ ਨੇ ਕਿਹਾ ਕਿ ਰੰਗਮੰਚ ਲੋਕ-ਪੱਖੀ ਅਮਲ ਹੈ। ਅਨੀਤਾ ਸਬਦੀਸ਼ ਨੇ ਕਿਹਾ ਉਨ੍ਹਾਂ ਦੀ ਸ਼ੁਰੂਆਤ ਇਸੇ ਕੇਂਦਰ ਤੋਂ ਹੋਈ ਸੀ। ਇਸ ਮੌਕੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement
×