ਸਾਰੰਗ ਸਿਕੰਦਰ ਦਾ ਗੀਤ ‘ਮੀ ਐਂਡ ਹਰ’ ਰਿਲੀਜ਼
ਚੰਡੀਗੜ੍ਹ (ਕੁਲਦੀਪ ਸਿੰਘ): ਗਾਇਕ ਮਰਹੂਮ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਤੇ ਗਾਇਕ-ਸੰਗੀਤਕਾਰ ਸਾਰੰਗ ਸਿਕੰਦਰ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਪਣਾ ਨਵਾਂ ਗੀਤ ‘ਮੀ ਐਂਡ ਹਰ’ ਰਿਲੀਜ਼ ਕੀਤਾ। ਇਸ ਮੌਕੇ ਸਾਰੰਗ ਦੀ...
Advertisement
ਚੰਡੀਗੜ੍ਹ (ਕੁਲਦੀਪ ਸਿੰਘ): ਗਾਇਕ ਮਰਹੂਮ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਤੇ ਗਾਇਕ-ਸੰਗੀਤਕਾਰ ਸਾਰੰਗ ਸਿਕੰਦਰ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਪਣਾ ਨਵਾਂ ਗੀਤ ‘ਮੀ ਐਂਡ ਹਰ’ ਰਿਲੀਜ਼ ਕੀਤਾ। ਇਸ ਮੌਕੇ ਸਾਰੰਗ ਦੀ ਮਾਂ ਅਤੇ ਸਰਦੂਲ ਦੀ ਪਤਨੀ ਅਮਰ ਨੂਰੀ ਵੀ ਹਾਜ਼ਰ ਸਨ। ਸ੍ਰੀ ਸਾਰੰਗ ਨੇ ਕਿਹਾ ਕਿ ਇਸ ਵਿੱਚ ਵਰਤੀ ਏਆਈ ਤਕਨੀਕ ‘ਮੀ ਐਂਡ ਹਰ’ ਨੂੰ ਖਾਸ ਬਣਾਉਂਦੀ ਹੈ। ਉਸ ਨੇ ਗੀਤ ਦੇ ਬੋਲ, ਸੰਗੀਤ ਤੇ ਆਵਾਜ਼ ਖੁ਼ਦ ਹੀ ਦਿੱਤੀ ਹੈ। ਗੀਤ ਵਿੱਚ ਉਸ ਦੇ ਛੋਟੇ ਭਰਾ ਅਲਾਪ ਸਿਕੰਦਰ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਵੀਡੀਓ ਰੌਬਿਨ ਕਲਸੀ ਵੱਲੋਂ ਕੀਤੀ ਗਈ ਸੀ।
Advertisement
Advertisement
×