ਡੇਰਾਬੱਸੀ ਦੇ ਲੇਖਕ ਸੰਜੀਵ ਸਿੰਘ ਸੈਣੀ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਆਪਣੀਆਂ ਲਿਖੀਆਂ ਹੋਈ ਪੁਸਤਕਾਂ ਭੇਟ ਕੀਤੀਆਂ। ਸਾਹਿਤਕਾਰ ਸੰਜੀਵ ਸਿੰਘ ਸੈਣੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਛੇ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਕਈਂ ਸਾਲਾਂ ਤੋਂ ਇਸ ਕੀਤੇ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮਵਰ ਅਖਬਾਰਾਂ ਵਿੱਚ ਵੀ ਲੇਖ ਲੱਗਦੇ ਰਹਿੰਦੇ ਹਨ।
ਉਨ੍ਹਾਂ ਦੇ ਲੇਖ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਵਧੀਆ ਸੁਝਾਅ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਹੁਤ ਜਲਦ ਹੀ ਇੱਕ ਹੋਰ ਪੁਸਤਕ ਨਸ਼ਿਆਂ ’ਤੇ ਲਿਖੀ ਜਾ ਰਹੀ ਹੈ ਉਮੀਦ ਹੈ ਛੇਤੀ ਹੀ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਕਈ ਨਾਮਵਰ ਸ਼ਖ਼ਸੀਅਤਾਂ ਤੋਂ ਆਪਣੀਆਂ ਲਿਖੀਆਂ ਹੋਈਆਂ ਪੁਸਤਕਾਂ ਭੇਟ ਕਰ ਕੇ ਸ਼ਨਮਾਨ ਪ੍ਰਾਪਤ ਕੀਤਾ ਹੈ। ਦੋ ਮਹੀਨੇ ਪਹਿਲਾਂ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣੀ ਪੁਸਤਕਾਂ ਭੇਟ ਕੀਤੀਆਂ ਸਨ। ਇਸ ਤੋਂ ਇਲਾਵਾ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਪੁਸਤਕਾਂ ਭੇਟ ਕਰਨ ’ਤੇ ਮਾਣ ਪ੍ਰਾਪਤ ਕੀਤਾ।