ਸੰਧੂ, ਗੁਪਤਾ ਤੇ ਮਾਲੀਵਾਲ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ, 31 ਜਨਵਰੀ ਤਿੰਨ ਨਵੇਂ ਮੈਂਬਰਾਂ ਸਤਨਾਮ ਸਿੰਘ ਸੰਧੂ, ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਚੇਅਰਮੈਨ ਨੇ...
Advertisement
ਨਵੀਂ ਦਿੱਲੀ, 31 ਜਨਵਰੀ
ਤਿੰਨ ਨਵੇਂ ਮੈਂਬਰਾਂ ਸਤਨਾਮ ਸਿੰਘ ਸੰਧੂ, ਨਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਚੇਅਰਮੈਨ ਨੇ ਸੰਧੂ ਨੂੰ ਕਿਹਾ, ‘ਤੁਸੀਂ ਇਤਿਹਾਸ ਰਚਿਆ ਹੈ। ਤੁਸੀਂ ਸੰਸਦ ਦੀ ਨਵੀਂ ਇਮਾਰਤ ਵਿੱਚ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਹੋ।’ ਮਾਲੀਵਾਲ ਨੂੰ ਦੁਬਾਰਾ ਸਹੁੰ ਚੁੱਕਣੀ ਪਈ ਕਿਉਂਕਿ ਉਸ ਦੀ ਪਹਿਲੀ ਸਹੁੰ ਚੇਅਰਮੈਨ ਨੇ ਨਹੀਂ ਮੰਨੀ। ਉਸ ਨੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਸੀ ਜੋ ਸਹੁੰ ਦਾ ਹਿੱਸਾ ਨਹੀਂ ਸਨ। ਸ੍ਰੀ ਸੰਧੂ ਨਾਮਜ਼ਦ ਮੈਂਬਰ ਹਨ, ਜਦਕਿ ਗੁਪਤਾ ਅਤੇ ਮਾਲੀਵਾਲ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਬਿਨਾਂ ਮੁਕਾਬਲਾ ਚੁਣੇ ਗਏ ਹਨ।
Advertisement
Advertisement
×