ਰੂਪਨਗਰ ਨੂੰ ਸਾਫ਼ ਰੱਖਣ ਲਈ ਅੱਗੇ ਆਈ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ
ਜਗਮੋਹਨ ਸਿੰਘ ਰੂਪਨਗਰ, 20 ਮਈ ਡੀਸੀ ਰੂਪਨਗਰ ਵਰਜੀਤ ਵਾਲੀਆ ਅਤੇ ਉਨ੍ਹਾਂ ਦੀ ਪਤਨੀ ਤਾਨੀਆ ਬੈਂਸ (ਆਈਆਰਐਸ) ਵੱਲੋਂ ਰੂਪਨਗਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੀ ਆਰੰਭੀ ਮੁਹਿੰਮ ਲਈ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅੱਗੇ ਆਈ ਹੈ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ...
ਜਗਮੋਹਨ ਸਿੰਘ
ਰੂਪਨਗਰ, 20 ਮਈ
ਡੀਸੀ ਰੂਪਨਗਰ ਵਰਜੀਤ ਵਾਲੀਆ ਅਤੇ ਉਨ੍ਹਾਂ ਦੀ ਪਤਨੀ ਤਾਨੀਆ ਬੈਂਸ (ਆਈਆਰਐਸ) ਵੱਲੋਂ ਰੂਪਨਗਰ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੀ ਆਰੰਭੀ ਮੁਹਿੰਮ ਲਈ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅੱਗੇ ਆਈ ਹੈ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡੀਸੀ ਵਾਲੀਆ ਦੀ ਅਗਵਾਈ ਅਧੀਨ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਮੁਹਿੰਮ ਸ਼ਹਿਰ ਵਾਸੀਆਂ ਲਈ ਨਿਵੇਕਲਾ ਉਪਰਾਲਾ ਹੈ। ਇਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਨੇ ਆਪਣੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਪ੍ਰਣ ਕਰਦਿਆਂ ਮੋਰਿੰਡਾ ਰੋਡ ਅਤੇ ਸ੍ਰੀ ਚਮਕੌਰ ਸਾਹਿਬ ਰੋਡ ’ਤੇ ਅਕੈਡਮੀ ਨਾਲ ਲਗਦੀਆਂ ਸੜਕਾਂ ਦੀ ਸਫ਼ਾਈ ਕਰਵਾ ਕੇ 30 ਦੇ ਕਰੀਬ ਸਟਰੀਟ ਲਾਈਟਾਂ ਦੇ ਪੋਲ ਨਵੇਂ ਸਿਰਿਓਂ ਰੰਗ ਰੋਗਨ ਕਰਵਾ ਕੇ ਸੀਮਿੰਟ ਬਜਰੀ ਵਿੱਚ ਲਗਵਾਏ ਹਨ।
ਉਨ੍ਹਾਂ ਦੱਸਿਆ ਕਿ ਮੋਰਿੰਡਾ ਰੋਡ ’ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਬਜ਼ਾਦਾ ਅਜੀਤ ਸਿੰਘ ਚੌਕ ’ਤੇ ਨਿਵੇਕਲੀ ਕਿਸਮ ਦੀ ਯਾਦਗਾਰ ਉਸਾਰੀ ਗਈ ਹੈ। ਇਸ ਵਿੱਚ ਲਾਈਆਂ ਇੱਟਾਂ ਨੂੰ ਸਰਹੰਦੀ ਇੱਟਾਂ ਵਰਗੀ ਸ਼ੇਪ ਦਿੱਤੀ ਗਈ ਹੈ।