ਪੇਂਡੂ ਫੁਟਬਾਲ ਲੀਗ: ਸੈਣੀਮਾਜਰਾ ਤੇ ਅਧਰੇੜਾ ਵਿਚਕਾਰ ਮੈਚ ਬਰਾਬਰ
ਕੁਰਾਲੀ ਦੇ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵੱਲੋਂ ਸ਼ੁਰੂ ਕੀਤੀ ਪੰਜਾਬ ਪੇਂਡੂ ਫੁੱਟਬਾਲ ਲੀਗ ਦੇ ਇਸ ਹਫ਼ਤੇ ਦੇ ਮੈਚ ਸੈਣੀਮਾਜਰਾ ਵਿੱਚ ਖੇਡੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਬਾਹੇੜੀ, ਨਵਾਂ ਗਰਾਓਂ ਤੇ ਤਿਊੜ ਦੀਆਂ ਟੀਮਾਂ ਨੇ ਜਿੱਤ ਦਰਜ ਕੀਤੀ।
ਇਸ ਹਫ਼ਤੇ ਦੇ ਪਹਿਲੇ ਮੈਚ ’ਚ ਕੁੱਬਾਹੇੜੀ ਦੀ ਟੀਮ ਨੇ ਕੁਰਾਲੀ ਨੂੰ 1-0 ਨਾਲ ਹਰਾਇਆ। ਇਸੇ ਦੌਰਾਨ ਨਵਾਂ ਗਰਾਓਂ ਨੇ ਚਿੰਤਗੜ੍ਹ ਨੂੰ 5-0 ਅਤੇ ਤਿਊੜ ਨੇ ਸਕਰੁੱਲਾਂਪੁਰ ਨੂੰ 10-1 ਨਾਲ ਹਰਾਇਆ। ਮੇਜ਼ਬਾਨ ਸੈਣੀ ਮਾਜਰਾ ਤੇ ਅਧਰੇੜਾ ਦੀਆਂ ਟੀਮਾਂ ਵਿਚਕਾਰ ਖੇਡਿਆ ਮੈਚ ਬਰਾਬਰ ਰਿਹਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਫੁਟਬਾਲ ਕੋਚ ਜਸਮੀਤ ਸਿੰਘ, ਸਰਪੰਚ ਜੁਝਾਰ ਸਿੰਘ, ਮਨੋਜ ਕੁਮਾਰ ਸਨੂਪੀ, ਵਰਿੰਦਰ ਸੋਨੂੰ, ਕੋਚ ਬਲਬੀਰ ਸਿੰਘ ਚਾਵਲਾ, ਕੋਚ ਵਰਿੰਦਰ ਕੁਮਾਰ, ਗੁਰਸੇਵਕ ਸਿੰਘ, ਇੰਦਰਜੀਤ ਸਿੰਘ, ਗੁਰਸਿਮਰਨ ਸਿੰਘ ਸਿਮੀ, ਇੰਦਰਜੀਤ ਸਿੰਘ, ਮਨਜੀਤ ਸਿੰਘ ਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ।