ਰੂਪਨਗਰ ਜ਼ੋਨ ਦੇ ਫੁਟਬਾਲ ਮੁਕਾਬਲੇ ਸ਼ੁਰੂ
69ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਰੂਪਨਗਰ ਜ਼ੋਨ ਦੇ ਫੁੱਟਬਾਲ ਮੁਕਾਬਲੇ ਸ਼ੇਰ ਏ ਪੰਜਾਬ ਖੇਡ ਸਟੇਡੀਅਮ ਸ਼ਾਮਪੁਰਾ ਵਿੱਚ ਸ਼ੁਰੂ ਹੋਏ। ਮੁਕਾਬਲਿਆਂ ਦਾ ਉਦਘਾਟਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਜ਼ੋਨਲ ਪ੍ਰਧਾਨ ਨੇ ਕੀਤਾ। ਜ਼ੋਨਲ ਸਕੱਤਰ ਗੁਰਪ੍ਰੀਤ ਕੌਰ...
Advertisement
69ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਰੂਪਨਗਰ ਜ਼ੋਨ ਦੇ ਫੁੱਟਬਾਲ ਮੁਕਾਬਲੇ ਸ਼ੇਰ ਏ ਪੰਜਾਬ ਖੇਡ ਸਟੇਡੀਅਮ ਸ਼ਾਮਪੁਰਾ ਵਿੱਚ ਸ਼ੁਰੂ ਹੋਏ। ਮੁਕਾਬਲਿਆਂ ਦਾ ਉਦਘਾਟਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਜ਼ੋਨਲ ਪ੍ਰਧਾਨ ਨੇ ਕੀਤਾ। ਜ਼ੋਨਲ ਸਕੱਤਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ-14 ਅਤੇ ਅੰਡਰ 19 ਵਰਗ ਦੀਆਂ 18 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਅੱਜ ਅੰਡਰ 14 ਦੇ ਪਹਿਲੇ ਮੈਚ ਦੌਰਾਨ ਹੋਲੀ ਫੈਮਿਲੀ ਸਕੂਲ ਨੇ ਸ਼ਿਵਾਲਿਕ ਪਬਲਿਕ ਸਕੂਲ ਤੇ ਦੂਜੇ ਮੈਚ ਦੌਰਾਨ ਸੇਂਟ ਜੇਵੀਅਰ ਨੇ ਖਾਲਸਾ ਸਕੂਲ ਨੂੰ ਹਰਾਇਆ। ਅੰਡਰ 17 ਉਮਰ ਵਰਗ ਦੇ ਪਹਿਲੇ ਮੈਚ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਟੀਮ ਨੇ ਸੰਤ ਕਰਮ ਸਿੰਘ ਅਕੈਡਮੀ ਦੀ ਟੀਮ ਤੇ ਦੂਜੇ ਮੈਚ ਦੌਰਾਨ ਹੋਲੀ ਫੈਮਿਲੀ ਸਕੂਲ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਦੀ ਟੀਮ ਨੂੰ ਹਰਾਇਆ। ਅੰਡਰ 19 ਦੇ ਪਹਿਲੇ ਮੈਚ ਦੌਰਾਨ ਸੇਂਟ ਕਾਰਮਲ ਸਕੂਲ ਕਟਲੀ ਦੀ ਟੀਮ ਨੇ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੀ ਟੀਮ ਨੂੰ ਹਰਾਇਆ। ਇਸ ਮੌਕੇ ਤੇ ਸਰਬਜੀਤ ਸਿੰਘ, ਗਗਨਦੀਪ ਸਿੰਘ, ਜਸਵਿੰਦਰਪਾਲ ਸਿੰਘ, ਚਰਨਜੀਤ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਭੁੱਲਰ ਤੇ ਰਾਜਿੰਦਰ ਸਿੰਘ ਡੀਪੀਈ ਹਾਜ਼ਰ ਸਨ।
Advertisement
Advertisement