ਰੂਪਨਗਰ: ਸਰਕਾਰੀ ਹਾਈ ਸਕੂਲ ਸੈਂਫਲਪੁਰ ਦੇ ਅਧਿਆਪਕਾਂ ਨੇ ਦਾਨੀਆਂ ਦੇ ਸਹਿਯੋਗ ਨਾਲ ਖਰੀਦਿਆ ਈ-ਰਿਕਸ਼ਾ
ਜਗਮੋਹਨ ਸਿੰਘ ਰੂਪਨਗਰ, 4 ਅਗਸਤ ਇਸ ਜ਼ਿਲ੍ਹੇ ਸਰਕਾਰੀ ਹਾਈ ਸਕੂਲ ਸੈਂਫਲਪੁਰ ਦੇ ਅਧਿਆਪਕਾਂ ਨੇ ਦਾਨੀਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਨਵਾਂ ਈ-ਰਿਕਸ਼ਾ ਖਰੀਦ ਕੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ...
Advertisement
ਜਗਮੋਹਨ ਸਿੰਘ
ਰੂਪਨਗਰ, 4 ਅਗਸਤ
Advertisement
ਇਸ ਜ਼ਿਲ੍ਹੇ ਸਰਕਾਰੀ ਹਾਈ ਸਕੂਲ ਸੈਂਫਲਪੁਰ ਦੇ ਅਧਿਆਪਕਾਂ ਨੇ ਦਾਨੀਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਨਵਾਂ ਈ-ਰਿਕਸ਼ਾ ਖਰੀਦ ਕੇ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਸਕੂਲ ਇੰਚਾਰਜ ਰਾਜਵੰਤ ਕੌਰ ਨੇ ਦੱਸਿਆ ਕਿ ਸਕੂਲ ਦੇ ਡੀਪੀਈ ਮਲਕੀਤ ਸਿੰਘ ਦੀ ਪ੍ਰੇਰਣਾ ਸਦਕਾ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਦਾਨੀਆਂ ਦੇ ਸਹਿਯੋਗ ਨਾਲ ਈ-ਰਿਕਸ਼ਾ ਖਰੀਦਿਆ ਹੈ। ਈ-ਰਿਕਸ਼ਾ ਦੀ ਅੱਧੀ ਕੀਮਤ ਦਾਨੀਆਂ ਨੇ ਦਿੱਤੀ ਹੈ ਬਕਾਇਆ ਰਹਿੰਦੀ ਰਕਮ ਸਕੂਲ ਦੇ ਸਮੂਹ ਅਧਿਆਪਕ ਆਪਸ ਵਿੱਚ ਰਲ ਕੇ ਕਿਸ਼ਤਾਂ ਰਾਹੀਂ ਅਦਾ ਕਰਨਗੇ। ਸਕੂਲ ਦੇ ਚੌਕੀਦਾਰ ਦਿਲਬਾਗ ਸਿੰਘ ਨੇ ਸੇਵਾ ਭਾਵਨਾ ਤਹਿਤ ਈ-ਰਿਕਸ਼ਾ ਚਲਾ ਕੇ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਅਤੇ ਵਾਪਸ ਘਰ ਛੱਡਣ ਦੀ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਸਮੂਹ ਦਾਨੀਆਂ ਦਾ ਧੰਨਵਾਦ ਕੀਤਾ।
Advertisement
×