ਸ਼ਹਿਰ ਅੰਦਰ ਆਪਣੇ ਪਸ਼ੂਆਂ ਨੂੰ ਲਾਵਾਰਸ ਹਾਲਤ ਵਿੱਚ ਛੱਡ ਕੇ ਚਲੇ ਜਾਣ ਵਾਲੇ ਵਿਅਕਤੀਆਂ ਦੀ ਹੁਣ ਖੈ਼ਰ ਨਹੀਂ ਹੈ। ਪਿਛਲੇ ਦਿਨੀਂ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲਾਵਾਰਿਸ ਹਾਲਤ ਵਿੱਚ ਘੁੰਮ ਰਹੇ ਬੇਸ਼ੁਮਾਰ ਪਸ਼ੂਆਂ ਦੀ ਸਮੱਸਿਆ ਦਾ ਹੱਲ ਫੌਰੀ ਹੱਲ ਕਰਨ ਸਬੰਧੀ ਦਿੱੱਤੇ ਨਿਰਦੇਸ਼ਾਂ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪਸ਼ੂ ਛੱਡਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਕੇਸ ਦਰਜ ਕਰਨੇ ਸ਼ੁਰੂ ਕਰ ਦਿੱੱਤੇ ਹਨ। ਇਸ ਸਬੰਧੀ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਸ਼ੂਆਂ ਨੂੰ ਲਾਵਾਰਸ ਛੱਡ ਕੇ ਜਾਣ ਦੇ ਦੋਸ਼ ਹੇਠ ਤਿੰੰਨ ਵਿਅਕਤੀਆਂ ਤਜਿੰੰਦਰ ਸੋਹਾਰ ਦੱਤ ਵਾਸੀ ਵਾਸਾ ਜ਼ਿਲ੍ਹਾ ਸੋਲਨ, ਓਮ ਪ੍ਰਕਾਸ਼ ਵਾਸੀ ਗੋਰਖੀਆਂ ਜ਼ਿਲ੍ਹਾ ਸ਼ਿਮਲਾ ਅਤੇ ਧਨੀ ਰਾਮ ਵਾਸੀ ਸਿਪੂਰ ਜ਼ਿਲ੍ਹਾ ਸ਼ਿਮਲਾ ਵਿਰੁੱਧ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।