ਰੋਟਰੀ ਕਲੱਬ ਵੀ ਹੜ੍ਹ ਪੀੜਤਾਂ ਲਈ ਅੱਗੇ ਆਇਆ
ਰੋਟਰੀ ਕਲੱਬ ਟਾਊਨ ਵੱਲੋਂ ਪੰਜਾਬ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਸ਼ਨਿਚਰਵਾਰ ਸ਼ਾਮ ਨੂੰ ਇੱਥੋਂ ਦੇ ਨਿੱਜੀ ਹੋਟਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਰੋਟਰੀ ਜ਼ਿਲ੍ਹਾ 3080 ਦੇ ਗਵਰਨਰ ਰੋਟੇਰੀਅਨ ਰਵੀ ਪ੍ਰਕਾਸ਼ ਗਰਗ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਚੰਡੀਗੜ੍ਹ ਦੇ ਵੱਖ-ਵੱਖ ਰੋਟਰੀ ਕਲੱਬਾਂ (ਰੋਟਰੀ ਜ਼ੋਨ 6) ਨੇ ਸਹਿਯੋਗ ਕੀਤਾ। ਸਮਾਗਮ ਵਿੱਚ ਹੜ੍ਹ ਪੀੜਤਾਂ ਲਈ ਲਗਪਗ 10 ਲੱਖ ਰੁਪਏ ਦੀ ਰਾਸ਼ੀ ਨਾਲ 16 ਹਜ਼ਾਰ ਸੈਨੇਟਰੀ ਪੈਡ, ਇੱਕ ਹਜ਼ਾਰ ਤਰਪਾਲਾਂ, ਦੋ ਹਜ਼ਾਰ ਪੇਸਟ, ਦੋ ਹਜ਼ਾਰ ਟੂਥ ਬਰਸ਼ ਹੋਰ ਲੋੜੀਂਦੇ ਸਾਮਾਨ ਦੀਆਂ ਕਿੱਟਾਂ ਰੋਟਰੀ 3070 ਮੁੜ ਜਲੰਧਰ ਵਿੱਚ ਸਥਾਪਤ ਕੀਤੇ ਰੋਟਰੀ ਫਲੱਡ ਰਿਲੀਫ ਰਿਸੋਰਸ ਸੈਂਟਰ ਭੇਜੀਆਂ ਗਈਆਂ। ਰੋਟਰੀ ਕਲੱਬ ਡੇਰਾਬੱਸੀ ਦੇ ਪ੍ਰਧਾਨ ਭੁਪਿੰਦਰ ਸੈਣੀ ਅਤੇ ਪ੍ਰਾਜੈਕਟ ਚੇਅਰਮੈਨ ਅਮਿਤ ਬਿੰਦਲ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਰਿਸੋਰਸ ਸੈਂਟਰ ਤੋਂ ਹੜ ਪੀੜਤਾਂ ਦੇ ਘਰ ਘਰ ਰੋਟਰੀ ਵਾਲੰਟੀਅਰਾਂ, ਆਸ਼ਾ ਵਰਕਰਾਂ ਅਤੇ ਹੈਲਥ ਵਰਕਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇਗਾ। ਰੋਟਰੀ ਗਵਰਨਰ ਵੱਲੋਂ ਡੀਆਈਜੀ ਐੱਚ ਐੱਸ ਭੁੱਲਰ ਨੂੰ ਰੋਟਰੀ ਲੈਪਲ ਪਿਨ ਲਗਾ ਕੇ ਆਨਰੇਰਰੀ ਮੈਂਬਰ ਬਣਾਇਆ ਗਿਆ।
ਇਸ ਮੌਕੇ ਰੋਟਰੀ ਡਿਸਟਰਿਕਟ ਸੈਕਟਰੀ ਪੰਕਜ ਪਾਂਡੇ, ਸਹਾਇਕ ਗਵਰਨਰ ਕੇਕੇ ਵਾਲੀਆ, ਐਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਸਮੇਤ ਰੋਟਰੀ ਕਲੱਬ ਡੇਰਾ ਵਾਸੀ ਟਾਊਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਸੈਕਟਰੀ ਹਰਿੰਦਰ ਸਿੰਘ ਹਨੀ ਪ੍ਰਾਜੈਕਟ ਚੇਅਰਮੈਨ ਅਮਿਤ ਬਿੰਦਲ, ਐਡਵੋਕੇਟ ਵਿਕਰਾਂਤ ਪਵਾਰ, ਸੌਰਵ ਚੌਹਾਨ, ਗੁਰਦੀਪ ਸਿੰਘ, ਰਮੇਸ਼ ਸੈਣੀ, ਸੋਨੂ ਸੇਠੀ, ਨਰੇਸ਼ ਗੌਤਮ ਆਦਿ ਮੌਜੂਦ ਸਨ।