ਲੁਟੇਰਾ ਗਰੋਹ ਦਾ ਪਰਦਾਫ਼ਾਸ਼
ਮੁਹਾਲੀ ਪੁਲੀਸ ਦੇ ਐਂਟੀ ਨਾਰਕੋਟਿਕ ਸੈੱਲ ਅਤੇ ਥਾਣਾ ਡੇਰਾਬੱਸੀ ਦੀ ਸਾਂਝੀ ਕਾਰਵਾਈ ਦੌਰਾਨ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰ ਕੇ 10 ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲੀਸ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 11 ਅਕਤੂਬਰ ਨੂੰ...
ਮੁਹਾਲੀ ਪੁਲੀਸ ਦੇ ਐਂਟੀ ਨਾਰਕੋਟਿਕ ਸੈੱਲ ਅਤੇ ਥਾਣਾ ਡੇਰਾਬੱਸੀ ਦੀ ਸਾਂਝੀ ਕਾਰਵਾਈ ਦੌਰਾਨ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰ ਕੇ 10 ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲੀਸ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 11 ਅਕਤੂਬਰ ਨੂੰ ਅਦਿਤਿਆ ਕੁਮਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦਾ ਮੋਟਰਸਾਈਕਲ ਮੁਬਾਰਕਪੁਰ ਵਿੱਚੋਂ ਚੋਰੀ ਹੋ ਗਿਆ ਸੀ। ਸ਼ਿਕਾਇਤ ਦੇ ਆਧਾਰ ’ਤੇ ਡੇਰਾਬੱਸੀ ਥਾਣੇ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਅਗਲੇ ਦਿਨ ਮੁਬਾਰਕਪੁਰ ਨਾਕਾਬੰਦੀ ਦੌਰਾਨ ਪੁਲੀਸ ਨੇ ਇੱਕ ਮੋਟਰਸਾਈਕਲ ਚਾਲਕ ਨੂੰ ਰੋਕਿਆ, ਜਿਸ ’ਤੇ ਜਾਅਲੀ ਨੰਬਰ ਲੱਗਿਆ ਹੋਇਆ ਸੀ। ਮੋਟਰਸਾਈਕਲ ਸਵਾਰ ਦੀ ਸ਼ਨਾਖ਼ਤ ਜਸਵੀਰ ਸਿੰਘ ਵਾਸੀ ਡੇਰਾਬੱਸੀ ਦੇ ਰੂਪ ਵਿੱਚ ਹੋਈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਮੋਟਰਸਾਈਕਲ ਜ਼ਬਤ ਕਰ ਲਿਆ ਹੈ। ਉਸ ਤੋਂ ਪੜਤਾਲ ਦੇ ਆਧਾਰ ’ਤੇ ਗੌਰਵ ਕੁਮਾਰ ਤੇ ਸ਼ੁਭਮ ਪਾਂਡੇ ਨੂੰ ਵੀ ਨਾਮਜ਼ਦ ਕੀਤਾ ਹੈ। 14 ਅਕਤੂਬਰ ਨੂੰ ਪੁਲੀਸ ਨੇ ਨਾਕਾਬੰਦੀ ਦੌਰਾਨ ਗੌਰਵ ਕੁਮਾਰ ਅਤੇ ਸ਼ੁਭਮ ਪਾਂਡੇ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਦੋ ਮੋਟਰਸਾਈਕਲਾਂ ਤੇ ਹੋਰ ਸਾਮਾਨ ਜ਼ਬਤ ਕੀਤਾ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਸੱਤ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ। ਐੱਸ ਐੱਸ ਪੀ ਨੇ ਦੱਸਿਆ ਕਿ ਗਰੋਹ ਦਾ ਸਰਗਣਾ ਗੌਰਵ ਮੋਟਰਸਾਈਕਲਾਂ ਦੀ ਰੇਕੀ ਕਰਦਾ ਸੀ।