ਮਹੀਨੇ ’ਚ ਮੁਕੰਮਲ ਹੋਵੇਗਾ ਸੜਕਾਂ ਦਾ ਕੰਮ: ਬਬਲਾ
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਸੜਕੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ। ਮੇਅਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਚੰਡੀਗੜ੍ਹ ਵਿੱਚ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰ ਕੇ ਆਵਾਜਾਈ ’ਚ ਦਿਕਤਾਂ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ’ਤੇ ਬੋਲਦਿਆਂ...
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਸੜਕੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ। ਮੇਅਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਚੰਡੀਗੜ੍ਹ ਵਿੱਚ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰ ਕੇ ਆਵਾਜਾਈ ’ਚ ਦਿਕਤਾਂ ਦੂਰ ਕੀਤੀਆਂ ਜਾਣਗੀਆਂ।
ਇਸ ਮੌਕੇ ’ਤੇ ਬੋਲਦਿਆਂ ਮੇਅਰ ਨੇ ਕਿਹਾ ਕਿ ਇੱਕ ਮੁਲਾਂਕਣ ਦੇ ਆਧਾਰ ’ਤੇ ਸੜਕਾਂ ਨੂੰ ‘ਬਹੁਤ-ਬਹੁਤ ਮਾੜੀ’, ‘ਬਹੁਤ ਮਾੜੀ’ ਅਤੇ ‘ਮਾੜੀ’ ਕੁੱਲ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸ਼ੁਰੂਆਤੀ ਠੇਕੇ ਕੁੱਲ 40 ਕਰੋੜ ਰੁਪਏ ਦੇ ਦਿੱਤੇ ਗਏ ਹਨ ਜੋ ਸਭ ਤੋਂ ਜ਼ਰੂਰੀ ਮੁਰੰਮਤਾਂ ਨੂੰ ਤਰਜੀਹ ਦਿੰਦੇ ਹਨ। ਬਹੁਤ ਜ਼ਿਆਦਾ ਮਾੜੀ ਸ਼੍ਰੇਣੀ ਲਈ ਵੀ-4, ਵੀ-5 ਅਤੇ ਵੀ-6 ਸ਼੍ਰੇਣੀ ਦੀਆਂ ਸੜਕਾਂ ਨੂੰ ਕਵਰ ਕਰਨ ਵਾਲ਼ੇ ਕੰਮ ਪਹਿਲਾਂ ਹੀ ਠੇਕੇਦਾਰਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ।
ਮੇਅਰ ਬਬਲਾ ਨੇ ਅੱਜ ਸੈਕਟਰ-29 ਵਿੱਚ ਵੀ-6 ਸੜਕਾਂ ਦੀ ਰੀਕਾਰਪੈਟਿੰਗ ਦਾ ਉਦਘਾਟਨ ਕਰ ਕੇ ਇਸ ਪ੍ਰਾਜੈਕਟ ਦੀ ਅਧਿਕਾਰਤ ਸ਼ੁਰੂਆਤ ਕੀਤੀ। ਉਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਖ਼ਾਸ ਕਰਕੇ ਦੀਵਾਲੀ ਤੋਂ ਪਹਿਲਾਂ ਆਵਾਜਾਈ ਜਾਮ ਤੋਂ ਬਚਣ ਲਈ ਕੰਮ ਨੂੰ ਫ਼ਿਲਹਾਲ ਸੀਮਤ ਖੇਤਰਾਂ ਤੱਕ ਸੀਮਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੀਵਾਲੀ ਤੋਂ ਤੁਰੰਤ ਬਾਅਦ ਸਾਰੇ ਨਿਰਧਾਰਤ ਸਰੋਤਾਂ ਦੀ ਵਰਤੋਂ ਕਰਦੇ ਹੋਏ ਸੜਕੀ ਮੁਰੰਮਤ ਦਾ ਕੰਮ ਪੂਰੀ ਗਤੀ ਨਾਲ ਹੋਵੇਗਾ ਅਤੇ ਦੀਵਾਲੀ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਰੀਕਾਰਪੈਟਿੰਗ ਦੇ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।