ਮੋਰਨੀ ਪਲਾਸਰਾ ਸੜਕ ’ਤੇ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ
ਮੋਰਨੀ ਪਲਾਸਰਾ ਸੜਕ ਅੱਜ ਸਾਰਾ ਦਿਨ ਬੰਦ ਰਹੀ। ਇਸ ਥਾਂ ’ਤੇ ਕਈ ਥਾਵਾਂ ’ਤੇ ਪਹਾੜ ਦੀਆਂ ਢਿੱਗਾ ਡਿੱਗੀਆਂ ਅਤੇ ਸੜਕ ਵਿੱਚ ਕਈ ਥਾਵਾਂ ’ਤੇ ਦਰਾੜਾਂ ਵੀ ਆ ਗਈਆਂ। ਮੋਰਨੀ ਵਿੱਚ ਪਹਿਲਾਂ ਵੀ ਪਹਾੜ ਦਾ ਮਲਬਾ ਡਿੱਗਣ ਦੇ ਮਾਮਲੇ ਆ ਚੁੱਕੇ...
Advertisement
ਮੋਰਨੀ ਪਲਾਸਰਾ ਸੜਕ ਅੱਜ ਸਾਰਾ ਦਿਨ ਬੰਦ ਰਹੀ। ਇਸ ਥਾਂ ’ਤੇ ਕਈ ਥਾਵਾਂ ’ਤੇ ਪਹਾੜ ਦੀਆਂ ਢਿੱਗਾ ਡਿੱਗੀਆਂ ਅਤੇ ਸੜਕ ਵਿੱਚ ਕਈ ਥਾਵਾਂ ’ਤੇ ਦਰਾੜਾਂ ਵੀ ਆ ਗਈਆਂ। ਮੋਰਨੀ ਵਿੱਚ ਪਹਿਲਾਂ ਵੀ ਪਹਾੜ ਦਾ ਮਲਬਾ ਡਿੱਗਣ ਦੇ ਮਾਮਲੇ ਆ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ’ਤੇ ਜੇਸੀਬੀ ਮਸ਼ੀਨਾਂ ਭੇਜੀਆਂ ਹਨ। ਮਲਬਾ ਡਿੱਗਣ ਕਾਰਨ ਦੋਵੇਂ ਪਾਸੇ ਆਵਾਜਾਈ ਪ੍ਰਭਾਵਿਤ ਹੋਈ। ਸੰਸਦ ਮੈਂਬਰ ਕਾਰਤਿਕ ਸ਼ਰਮਾ ਨੇ ਘਟਨਾ ਵਾਲੀ ਜਗ੍ਹਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਹ ਇੱਕ ਥਾਂ ਤੋਂ ਫਿਸਲ ਵੀ ਗਏ। ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਬਚਾ ਲਿਆ। ਮੋਰਨੀ ਦੇ ਵਿੱਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਪਹਾੜਾਂ ਦਾ ਮਲਬਾ ਡਿੱਗ ਰਿਹਾ ਹੈ।-ਪੱਤਰ ਪ੍ਰੇਰਕ
Advertisement
Advertisement
×