ਡੱਡੂਮਾਜਰਾ ’ਚ ਦੰਗਲ 15 ਨੂੰ
ਡੱਡੂਮਾਜਰਾ ਦੀ ਨਗਰ ਖੇੜਾ ਦੰਗਲ ਕਮੇਟੀ ਅਤੇ ਆਜ਼ਾਦ ਸਪੋਰਟਸ ਸਪੋਰਟਸ ਸੁਸਾਇਟੀ ਕਲੱਬ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਦੰਗਲ 15 ਅਗਸਤ ਨੂੰ ਦਰੋਣਾਅਚਾਰੀਆ ਸਟੇਡੀਅਮ ਯੂਟੀ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ। ਕੁਲਦੀਪ ਸੈਣੀ ਨੇ ਦੱਸਿਆ ਕਿ ਦੰਗਲ ਵਿੱਚ ਝੰਡੀ ਦੀ ਕੁੁਸ਼ਤੀ...
Advertisement
ਡੱਡੂਮਾਜਰਾ ਦੀ ਨਗਰ ਖੇੜਾ ਦੰਗਲ ਕਮੇਟੀ ਅਤੇ ਆਜ਼ਾਦ ਸਪੋਰਟਸ ਸਪੋਰਟਸ ਸੁਸਾਇਟੀ ਕਲੱਬ ਅਤੇ ਸਮੂਹ ਨਗਰ ਵਾਸੀਆਂ ਵੱਲੋਂ ਦੰਗਲ 15 ਅਗਸਤ ਨੂੰ ਦਰੋਣਾਅਚਾਰੀਆ ਸਟੇਡੀਅਮ ਯੂਟੀ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ। ਕੁਲਦੀਪ ਸੈਣੀ ਨੇ ਦੱਸਿਆ ਕਿ ਦੰਗਲ ਵਿੱਚ ਝੰਡੀ ਦੀ ਕੁੁਸ਼ਤੀ ਮਿਰਜਾ ਇਰਾਨੀ ਅਤੇ ਅਜੇ ਬਾਰਨ ਗੁੱਜਰ ਦਰਮਿਆਨ ਹੋਵੇਗੀ। ਇੱਕ ਨੰਬਰ ਦੀ ਦੂਸਰੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਅਮਿਧੀ ਇਰਾਨੀ ਦਰਮਿਆਨ ਹੋਵੇਗੀ। ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁੁਸ਼ਤੀ ਲੜ ਸਕਣਗੇ। ਪੁਆਧੀ ਅਖਾੜਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਜਸਪੂਰਨ ਸਿੰਘ ਅਤੇ ਪੂਰਬੀ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
Advertisement
Advertisement
×