ਪੰਚਾਇਤ ਸਮਿਤੀ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ
ਖੇਤਰੀ ਪ੍ਰਤੀਨਿਧ ਐੱਸ ਏ ਐੱਸ ਨਗਰ (ਮੁਹਾਲੀ), 12 ਦਸੰਬਰ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਅਬਜ਼ਰਵਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖਰਡ਼, ਮਾਜਰੀ ਅਤੇ ਡੇਰਾਬੱਸੀ ਦੀਆਂ ਪੰਚਾਇਤ ਸੰਮਤੀਆਂ ਦੇ 52 ਜ਼ੋਨਾਂ ਵਿੱਚ 14 ਦਸੰਬਰ ਨੂੰ ਬਿਲਕੁਲ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦੀ ਹਦਾਇਤ ਦਿੱਤੀ। ਉਨ੍ਹਾਂ ਗਿਣਤੀ ਲਈ ਡਿਊਟੀ ‘ਤੇ ਤਾਇਨਾਤ ਮਾਈਕਰੋ ਅਬਜ਼ਰਵਰਾਂ ਨਾਲ ਵੱਖਰੀ ਮੀਟਿੰਗ ਦੌਰਾਨ, ਦੱਸਿਆ ਕਿ ਗਿਣਤੀ 17 ਦਸੰਬਰ ਨੂੰ ਹੋਵੇਗੀ। ਜਿਸ ਵਿੱਚੋਂ ਖਰਡ਼ ਅਤੇ ਮਾਜਰੀ ਪੰਚਾਇਤ ਸਮਿਤੀਆਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ, ਜਦ ਕਿ ਡੇਰਾਬੱਸੀ ਦੀ ਗਿਣਤੀ ਸਰਕਾਰੀ ਕਾਲਜ, ਡੇਰਾਬੱਸੀ ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਚੋਣ ਅਬਜ਼ਰਵਰ ਨੂੰ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ 306 ਪੋਲਿੰਗ ਪਾਰਟੀਆਂ ਨੂੰ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਖਰਡ਼ ਅਤੇ ਮਾਜਰੀ ਲਈ ਸਰਕਾਰੀ ਬਹੁ ਤਕਨੀਕੀ ਕਾਲਜ, ਖੂਨੀਮਾਜਰਾ, ਜਦਕਿ ਡੇਰਾਬੱਸੀ ਲਈ ਸਰਕਾਰੀ ਕਾਲਜ, ਡੇਰਾਬੱਸੀ ਤੋਂ ਰਵਾਨਾ ਕੀਤਾ ਜਾਵੇਗਾ। ਵੋਟਾਂ 14 ਦਸੰਬਰ ਨੂੰ ਸਵੇਰੇ ਅੱਠ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਪੈਣਗੀਆਂ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਤਿੰਨੋਂ ਪੰਚਾਇਤ ਸਮਿਤੀਆਂ ਵਿਚ 2,12,848 ਵੋਟਰ ਆਪਣੇ ਮਤ ਅਧਿਕਾਰ ਵਰਤਣਗੇ। ਐਸ ਪੀ (ਹੈੱਡਕੁਆਰਟਰ) ਮੋਹਿਤ ਅਗਰਵਾਲ ਨੇ ਦੱਸਿਆ ਕਿ ਕੁੱਲ 306 ਬੂਥਾਂ ਵਿੱਚੋਂ 57 ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਡੀ ਸੀ ਨੇ ਜ਼ਿਲ੍ਹੇ ਦੇ ਮਾਜਰੀ, ਖਰਡ਼ ਤੇ ਡੇਰਾਬਸੀ ਬਲਾਕਾਂ ਵਿਚ 13 ਦਸੰਬਰ ਨੂੰ ਰਾਤ 12 ਵਜੇ ਤੋਂ ਲੈ ਕੇ 15 ਦਸੰਬਰ ਸਵੇਰੇ 10 ਵਜੇ ਤੱਕ ਡਰਾਈ ਡੇਅ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਚੋਣ ਅਬਜ਼ਰਵਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖਰੜ, ਮਾਜਰੀ ਅਤੇ ਡੇਰਾਬੱਸੀ ਦੀਆਂ ਪੰਚਾਇਤ ਸੰਮਤੀਆਂ ਦੇ 52 ਜ਼ੋਨਾਂ ਵਿੱਚ 14 ਦਸੰਬਰ ਨੂੰ ਬਿਲਕੁਲ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦੀ ਹਦਾਇਤ ਦਿੱਤੀ। ਉਨ੍ਹਾਂ ਗਿਣਤੀ ਲਈ ਡਿਊਟੀ ‘ਤੇ ਤਾਇਨਾਤ ਮਾਈਕਰੋ ਅਬਜ਼ਰਵਰਾਂ ਨਾਲ ਵੱਖਰੀ ਮੀਟਿੰਗ ਦੌਰਾਨ, ਦੱਸਿਆ ਕਿ ਗਿਣਤੀ 17 ਦਸੰਬਰ ਨੂੰ ਹੋਵੇਗੀ। ਜਿਸ ਵਿੱਚੋਂ ਖਰੜ ਅਤੇ ਮਾਜਰੀ ਪੰਚਾਇਤ ਸਮਿਤੀਆਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ, ਜਦ ਕਿ ਡੇਰਾਬੱਸੀ ਦੀ ਗਿਣਤੀ ਸਰਕਾਰੀ ਕਾਲਜ, ਡੇਰਾਬੱਸੀ ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਚੋਣ ਅਬਜ਼ਰਵਰ ਨੂੰ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ 306 ਪੋਲਿੰਗ ਪਾਰਟੀਆਂ ਨੂੰ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਖਰੜ ਅਤੇ ਮਾਜਰੀ ਲਈ ਸਰਕਾਰੀ ਬਹੁ ਤਕਨੀਕੀ ਕਾਲਜ, ਖੂਨੀਮਾਜਰਾ, ਜਦਕਿ ਡੇਰਾਬੱਸੀ ਲਈ ਸਰਕਾਰੀ ਕਾਲਜ, ਡੇਰਾਬੱਸੀ ਤੋਂ ਰਵਾਨਾ ਕੀਤਾ ਜਾਵੇਗਾ। ਵੋਟਾਂ 14 ਦਸੰਬਰ ਨੂੰ ਸਵੇਰੇ ਅੱਠ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਪੈਣਗੀਆਂ। ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਤਿੰਨੋਂ ਪੰਚਾਇਤ ਸਮਿਤੀਆਂ ਵਿਚ 2,12,848 ਵੋਟਰ ਆਪਣੇ ਮਤ ਅਧਿਕਾਰ ਵਰਤਣਗੇ। ਐਸ ਪੀ (ਹੈੱਡਕੁਆਰਟਰ) ਮੋਹਿਤ ਅਗਰਵਾਲ ਨੇ ਦੱਸਿਆ ਕਿ ਕੁੱਲ 306 ਬੂਥਾਂ ਵਿੱਚੋਂ 57 ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਡੀ ਸੀ ਨੇ ਜ਼ਿਲ੍ਹੇ ਦੇ ਮਾਜਰੀ, ਖਰੜ ਤੇ ਡੇਰਾਬਸੀ ਬਲਾਕਾਂ ਵਿਚ 13 ਦਸੰਬਰ ਨੂੰ ਰਾਤ 12 ਵਜੇ ਤੋਂ ਲੈ ਕੇ 15 ਦਸੰਬਰ ਸਵੇਰੇ 10 ਵਜੇ ਤੱਕ ਡਰਾਈ ਡੇਅ ਰੱਖਣ ਦੇ ਨਿਰਦੇਸ਼ ਦਿੱਤੇ ਹਨ।

