ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਸੇਵਾਮੁਕਤ ਪੀਸੀਐੱਸ
ਪੀਸੀਐੱਸ (ਰਿਟਾ) ਅਧਿਕਾਰੀ ਐਸੋਸੀਏਸ਼ਨ ਦੀ ਐਮਰਜੈਂਸੀ ਮੀਟਿੰਗ ਡਾ. ਬਲਬੀਰ ਸਿੰਘ ਢੋਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜੀਐਸ ਬਹੀਆ, ਐੱਸਐੱਲ ਭੁੰਬਕ, ਐੱਨਐੱਸ ਬਰਾੜ, ਏਐੱਸ ਸਾਹੀ, ਏਕੇ ਸਿੱਕਾ, ਜੀਐਸ ਪੰਨੂ, ਜਰਨੈਲ ਸਿੰਘ, ਐੱਸ ਪੀ ਐੱਸ ਮਰਾੜ ਅਤੇ ਕੇਐਸ ਮਾਹੀ ਹਾਜ਼ਰ ਸਨ।...
Advertisement
ਪੀਸੀਐੱਸ (ਰਿਟਾ) ਅਧਿਕਾਰੀ ਐਸੋਸੀਏਸ਼ਨ ਦੀ ਐਮਰਜੈਂਸੀ ਮੀਟਿੰਗ ਡਾ. ਬਲਬੀਰ ਸਿੰਘ ਢੋਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜੀਐਸ ਬਹੀਆ, ਐੱਸਐੱਲ ਭੁੰਬਕ, ਐੱਨਐੱਸ ਬਰਾੜ, ਏਐੱਸ ਸਾਹੀ, ਏਕੇ ਸਿੱਕਾ, ਜੀਐਸ ਪੰਨੂ, ਜਰਨੈਲ ਸਿੰਘ, ਐੱਸ ਪੀ ਐੱਸ ਮਰਾੜ ਅਤੇ ਕੇਐਸ ਮਾਹੀ ਹਾਜ਼ਰ ਸਨ। ਮੀਟਿੰਗ ਵਿੱਚ ਰਾਜ ਵਿੱਚ ਹੜ੍ਹਾਂ ਦੀ ਹਾਲਤ ਤੇ ਵਿਚਾਰ ਕਰਦਿਆਂ ਹੜ੍ਹ ਪੀੜਤਾਂ ਦੀ ਮੱਦਦ ਕਰਨ ਦਾ ਫੈਸਲਾ ਲਿਆ ਗਿਆ। ਐਸੋਸੀਏਸ਼ਨ ਵੱਲੋਂ ਹਰ ਮੈਂਬਰ ਤੋਂ ਘੱਟੋ-ਘੱਟ ਪੰਜ ਹਜ਼ਾਰ ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਗਿਆ। ਇਕੱਠੀ ਕੀਤੀ ਰਕਮ ਸਥਾਨਕ ਹੜ੍ਹ ਪੀੜਤ ਖੇਤਰਾਂ ਵਿੱਚ ਖਰਚਣ। ਅਜਨਾਲਾ, ਦੀਨਾਨਗਰ, ਸਲਤਾਨਪੁਰ ਲੋਧੀ ਅਤੇ ਫਾਜ਼ਿਲਕਾ ਉਪ-ਮੰਡਲ ਦੇ ਐਸਡੀਐਮਜ਼ ਨੂੰ 50-50 ਹਜ਼ਾਰ ਦੀ ਰਾਸ਼ੀ ਤੁਰੰਤ ਭੇਜਣ ਦਾ ਫੈਸਲਾ ਲਿਆ ਗਿਆ।
Advertisement
Advertisement
×