ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁਰਾਲੀ ਦੇ ਦੂਸ਼ਿਤ ਪਾਣੀ ਕਾਰਨ ਅੱਧੀ ਦਰਜਨ ਪਿੰਡਾਂ ਦੇ ਵਸਨੀਕ ਪ੍ਰੇਸ਼ਾਨ

ਮਸਲੇ ਦੇ ਹੱਲ ਲਈ ਵਿਧਾਇਕ ਨੇ ਮੌਕਾ ਦੇਖਿਆ; ਪੰਜ ਦਿਨਾਂ ਵਿੱਚ ਆਰਜ਼ੀ ਅਤੇ ਛੇ ਮਹੀਨਿਆਂ ਵਿੱਚ ਪੱਕੇ ਹੱਲ ਦਾ ਭਰੋਸਾ
Advertisement

ਮਿਹਰ ਸਿੰਘ

ਕੁਰਾਲੀ, 27 ਜੂਨ

Advertisement

ਕੁਰਾਲੀ ਦੇ ਪਾਣੀ ਕਾਰਨ ਪ੍ਰੇਸ਼ਾਨ ਸ਼ਹਿਰ ਦੀ ਹੱਦ ਨਾਲ ਲਗਦੇ ਦਰਜਨਾਂ ਪਿੰਡਾਂ ਦੀ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ। ਕਈ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਪਿੰਡਾਂ ਦੇ ਵਸਨੀਕਾਂ ਵਲੋਂ ਮਸਲਾ ਚੁੱਕਣ ’ਤੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ, ਐੱਸਡੀਐੱਮ, ਬੀਡੀਪੀਓ ਅਤੇ ਹੋਰ ਅਧਿਕਾਰੀਆਂ ਸਣੇ ਕੁਰਾਲੀ ਦੀ ਹੱਦ ਤੋਂ ਪਿੰਡ ਧਿਆਨਪੁਰਾ ਤੱਕ ਮੌਕਾ ਦੇਖਿਆ ਤੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਦੀ ਹਦਾਇਤ ਕੀਤੀ।

ਇਸ ਮੌਕੇ ਬਹਿਡਾਲੀ, ਧਿਆਨਪੁਰਾ, ਢੰਗਰਾਲੀ, ਬਮਨਾੜਾ ਅਤੇ ਨਥਮਲਪੁਰ ਦੇ ਪਤਵੰਤਿਆਂ ਸਰਪੰਚ ਰਜਿੰਦਰ ਕੌਰ ਧਿਆਨਪੁਰਾ, ਸੁਖਜਿੰਦਰ ਸਿੰਘ ਸੋਹੀ ਨਥਮਲਪੁਰ, ਕਿਸਾਨ ਆਗੂ ਰੇਸ਼ਮ ਸਿੰਘ ਬਹਿਡਾਲੀ, ਇੰਦਰਜੀਤ ਸਿੰਘ ਬਹਿਡਾਲੀ, ਪੰਚ ਭੁਪਿੰਦਰ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੁਰਾਲੀ ਸ਼ਹਿਰ ਦਾ ਦੂਸ਼ਿਤ ਤੇ ਸੀਵਰੇਜ ਦਾ ਪਾਣੀ ਉਨ੍ਹਾਂ ਦੇ ਪਿੰਡਾਂ ਵਿੱਚ ਦਾਖ਼ਲ ਹੋ ਰਿਹਾ ਹੈ। ਪਿੰਡਾਂ ਦੇ ਪਤਵੰਤਿਆਂ ਨੇ ਦੱਸਿਆ ਕਿ ਬਰਸਾਤੀ ਪਾਣੀ ਵੀ ਕੁਰਾਲੀ ਤੋਂ ਉਨ੍ਹਾਂ ਦੇ ਪਿੰਡਾਂ ਨੂੰ ਆਉਂਦਾ ਹੈ।

ਸਰਪੰਚ ਰਜਿੰਦਰ ਕੌਰ ਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਟੋਭੇ ਦੇ ਨਵੀਨੀਕਰਨ ਦਾ ਕੰਮ ਸਰਕਾਰ ਦੀ ਗਰਾਂਟ ਨਾਲ ਚੱਲ ਰਿਹਾ ਹੈ ਪਰ ਕੁਰਾਲੀ ਦੇ ਸੀਵਰੇਜ ਦਾ ਪਾਣੀ ਅਚਾਨਕ ਭਾਰੀ ਮਾਤਰਾ ਵਿੱਚ ਆਇਆ ਅਤੇ ਟੋਭੇ ਵਿੱਚ ਭਰ ਗਿਆ। ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ’ਤੇ ਵੀ ਮਾੜਾ ਅਸਰ ਪੈਂਦਾ ਹੈ।

ਇਸੇ ਦੌਰਾਨ ਵਿਧਾਇਕ ਡਾ. ਚਰਨਜੀਤ ਸਿੰਘ ਨੇ ਨਗਰ ਕੌਂਸਲ ਕੁਰਾਲੀ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ, ਐੱਸਡੀਓ ਹਰਪ੍ਰੀਤ ਸਿੰਘ ਭਿਓਰਾ, ਜੇਈ ਅਨਿਲ ਕੁਮਾਰ ਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁਰਾਲੀ ਤੋਂ ਆਉਂਦੇ ਸੀਵਰੇਜ ਦੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਪੰਜ ਦਿਨਾਂ ਤੇ ਅੰਦਰ-ਅੰਦਰ ਤੁਰੰਤ ਅਸਥਾਈ ਹੱਲ ਕੀਤਾ ਜਾਵੇ। ਸ੍ਰੀ ਚੰਨੀ ਨੇ ਛੇ ਮਹੀਨੇ ਵਿੱਚ ਇਸ ਸਮੱਸਿਆ ਦੇ ਪੱਕੇ ਹੱਲ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ।

ਇਸ ਮੌਕੇ ਐੱਸਡੀਐੱਮ ਸੁਖਪਾਲ ਸਿੰਘ, ਬੀਡੀਪੀਓ ਮੋਰਿੰਡਾ ਹਰਕੀਤ ਸਿੰਘ, ਕੁਲਦੀਪ ਸਿੰਘ ਖੇੜੀ, ਗੁਰਪ੍ਰੀਤ ਸਿੰਘ ਧਿਆਨਪੁਰਾ, ਸਰਬਜੀਤ ਕੌਰ ਪੰਚ, ਕੁਲਵੰਤ ਸਿੰਘ ਪੰਚ, ਅੰਮ੍ਰਿਤਪਾਲ ਸਿੰਘ ਧਿਆਨਪੁਰਾ ਆਦਿ ਵੀ ਹਾਜ਼ਰ ਸਨ।

Advertisement