ਸਕੂਲ ’ਚ ਖੋਜ ਪ੍ਰਤਿਭਾ ਮੁਕਾਬਲੇ ਕਰਵਾਏ
ਇੱਥੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸੰਸਥਾ ਦੇ ਸਾਬਕਾ ਪ੍ਰਿੰਸੀਪਲ (ਮਰਹੂਮ) ਮੋਹਨ ਲਾਲ ਦੇ 85ਵੇਂ ਜਨਮ ਦਿਨ ਮੌਕੇ ਪਹਿਲਾ ਪ੍ਰਿੰਸੀਪਲ ਮੋਹਨ ਲਾਲ ਯਾਦਗਾਰੀ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ 5ਵੀਂ ਤੋਂ 12ਵੀਂ ਜਮਾਤ ਤੱਕ ਸਾਰੇ ਗਰੁੱਪਾਂ ’ਚੋਂ...
Advertisement
ਇੱਥੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸੰਸਥਾ ਦੇ ਸਾਬਕਾ ਪ੍ਰਿੰਸੀਪਲ (ਮਰਹੂਮ) ਮੋਹਨ ਲਾਲ ਦੇ 85ਵੇਂ ਜਨਮ ਦਿਨ ਮੌਕੇ ਪਹਿਲਾ ਪ੍ਰਿੰਸੀਪਲ ਮੋਹਨ ਲਾਲ ਯਾਦਗਾਰੀ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ 5ਵੀਂ ਤੋਂ 12ਵੀਂ ਜਮਾਤ ਤੱਕ ਸਾਰੇ ਗਰੁੱਪਾਂ ’ਚੋਂ 10-10 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜੇਤੂਆਂ ਨੂੰ ਸੰਸਥਾ ਦੇ ਚੇਅਰਮੈਨ ਮੋਹਿਤ ਜੈਨ ਤੇ ਵਾਇਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਨਕਦ ਇਨਾਮਾਂ ਨਾਲ ਸਨਮਾਨ ਕੀਤਾ। ਪ੍ਰਿੰਸੀਪਲ ਸੰਗੀਤਾ ਰਾਣੀ ਨੇ ਮਰਹੂਮ ਪ੍ਰਿੰਸੀਪਲ ਮੋਹਨ ਲਾਲ ਦੀ ਪਤਨੀ ਨਿਰਮਲਾ ਦੇਵੀ ਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ। ਸੰਸਥਾ ਦੇ ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਆਪਣੇ ਪਿਤਾ ਮੋਹਨ ਲਾਲ ਦੀ ਯਾਦ ’ਚ ਅੱਗੇ ਵੀ ਇਹ ਮੁਕਾਬਲਾ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਡੀ ਪੀ ਈ ਰਵਿੰਦਰ ਸਿੰਘ, ਰੀਤੀਕਾ, ਰਾਜੇਸ਼ ਸ਼ਰਮਾ, ਬਰਿੰਦਰ ਸਿੰਘ, ਰਜਨੀ, ਨਿਰਮਲਾ, ਕੁਲਵਿੰਦਰ ਕੌਰ ਆਦਿ ਮੌਜੂਦ ਸਨ। ਪੱਤਰ ਪ੍ਰੇਰਕ
Advertisement
Advertisement
×

