Real Estate: ਲਕਸ ਅਸਟੇਟ ਰਿਐਲਟੀ ਵੱਲੋਂ ਪੰਚਕੂਲਾ ’ਚ ਰਿਹਾਇਸ਼ੀ ਪ੍ਰਾਜੈਕਟ ਲਾਂਚ
ਪੰਚਕੂਲਾ ਦੇ ਸੈਕਟਰ 24 ਵਿਚ ਕਾਇਮ ਕੀਤਾ ਜਾਵੇਗਾ ਰਿਹਾਇਸ਼ੀ ਪ੍ਰਾਜੈਕਟ The Sky Heights; ਸਮਾਗਮ ਦੌਰਾਨ ਮੌਕੇ ’ਤੇ ਹੀ ਹੋ ਗਈ 25 ਫ਼ੀਸਦੀ ਜਾਇਦਾਦਾਂ ਦੀ ਬੁਕਿੰਗ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 28 ਫਰਵਰੀ
ਲਕਸ ਅਸਟੇਟ ਰਿਐਲਟੀ (Lux Estate Realty) ਨੇ ਆਪਣਾ ਰਿਹਾਇਸ਼ੀ ਪ੍ਰਾਜੈਕਟ ‘ਦਾ ਸਕਾਈ ਹਾਈਟਸ’ (The Sky Heights), ਪੰਚਕੂਲਾ ਦੇ ਸੈਕਟਰ 24, ਵਿਚ ਲਾਂਚ ਕੀਤਾ ਹੈ। ਪ੍ਰਾਜੈਕਟ ਲਾਂਚ ਕੀਤੇ ਜਾਣ ਸਬੰਧੀ ਸਮਾਗਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਹੋਟਲ ਲਲਿਤ (The Lalit, Chandigarh) ਵਿਖੇ ਹੋਇਆ।
ਇਸ ਲਾਂਚ ਨੂੰ 400 ਤੋਂ ਵੱਧ ਚੈਨਲ ਭਾਈਵਾਲਾਂ ਤੋਂ ਭਾਰੀ ਹੁੰਗਾਰਾ ਮਿਲਿਆ ਹੈ।
ਮੈਨੇਜਿੰਗ ਡਾਇਰੈਕਟਰ ਮਨੋਜ ਗੁਪਤਾ ਨੇ ਪ੍ਰਬੰਧਨ, ਨਿਰਦੇਸ਼ਕਾਂ, ਆਰਕੀਟੈਕਟਾਂ ਅਤੇ ਸਲਾਹਕਾਰਾਂ ਦੇ ਨਾਲ ਲਗਜ਼ਰੀ ਜੀਵਨ ਨੂੰ ਮੁੜ ਪਰਿਭਾਸ਼ਿਤ ਕਰਨ ਬਾਰੇ ਕੰਪਨੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਇਸ ਪ੍ਰੋਗਰਾਮ ਦੌਰਾਨ ਇਨਕੁਆਰੀਆਂ ਅਤੇ ਗਾਹਕਾਂ ਦੇ ਤੈਅਸ਼ੁਦਾ ਦੌਰਿਆਂ ਵਿਚ ਜ਼ੋਰਦਾਰ ਵਾਧਾ ਹੋਇਆ, ਜਿਸ ਦੇ ਸਿੱਟੇ ਵਜੋਂ 25 ਫ਼ੀਸਦੀ ਮਾਲ ਸੂਚੀ ਤੁਰੰਤ ਬੁੱਕ ਹੋ ਗਈ।