ਨਾਬਾਲਗ ਨਾਲ ਚਲਦੀ ਕਾਰ ਵਿੱਚ ਜਬਰ-ਜਨਾਹ
ਸ਼ਹਿਰ ਵਿੱਚ 16 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਦੋ ਕਾਰ ਸਵਾਰ ਨੌਜਵਾਨਾਂ ਵਲੋਂ ਅਗਵਾ ਕਰ ਚਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ। ਉਨ੍ਹਾਂ ਨੇ ਬਾਅਦ ਵਿੱਚ ਲੜਕੀ ਨੂੰ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸ ਨੂੰ...
Advertisement
Advertisement
ਸ਼ਹਿਰ ਵਿੱਚ 16 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਦੋ ਕਾਰ ਸਵਾਰ ਨੌਜਵਾਨਾਂ ਵਲੋਂ ਅਗਵਾ ਕਰ ਚਲਦੀ ਕਾਰ ਵਿੱਚ ਜਬਰ-ਜਨਾਹ ਕੀਤਾ ਗਿਆ। ਉਨ੍ਹਾਂ ਨੇ ਬਾਅਦ ਵਿੱਚ ਲੜਕੀ ਨੂੰ ਉਸ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸ ਨੂੰ ਅਗਵਾ ਕੀਤਾ ਸੀ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਮੈਟਰੋ ਮਾਲ ਨੇੜੇ ਉਸ ਵੇਲੇ ਵਾਪਰੀ, ਜਦੋਂ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਪੀੜਤਾ ਅਨੁਸਾਰ ਦੋ ਵਿਅਕਤੀਆਂ ਨੇ ਉਸ ਨੂੰ ਇੱਕ ਕਾਰ ਵਿੱਚ ਜ਼ਬਰਦਸਤੀ ਅਗਵਾ ਕਰ ਲਿਆ। ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ, ਅਤੇ ਉਸ ਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੈ ਗਏ। ਪੀੜਤ ਨੇ ਕਿਹਾ ਕਿ ਅਗਵਾ ਕਰਨ ਵਾਲੇ ਉਸ ਦੇ ਭਰਾ ਦਾ ਨਾਮ ਲੈ ਰਹੇ ਸਨ।
Advertisement
×