ਰਣਵੀਰ ਕੌਰ ਮਾਵੀ ਨੇ ਚੋਣ ਮੁਹਿੰਮ ਭਖਾਈ
ਰੂਪਨਗਰ ਜ਼ਿਲ੍ਹੇ ਦੇ ਜ਼ੋਨ ਨੰਬਰ 10 ਮੁੰਡੀਆਂ ਤੋਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਰਣਵੀਰ ਕੌਰ ਮਾਵੀ ਸੀਂਹੋਮਾਜਰਾ ਨੇ ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਅੱਜ ਕੋਟਲਾ ਨਿਹੰਗ, ਮਾਜਰੀ ਜੱਟਾਂ, ਚੈੜੀਆਂ, ਲੋਹਾਰੀ, ਸੋਲਖੀਆਂ, ਭੱਕੂ ਮਾਜਰਾ, ਬ੍ਰਾਹਮਣ ਮਾਜਰਾ ਤੇ ਲੋਹਾਰੀ...
ਰੂਪਨਗਰ ਜ਼ਿਲ੍ਹੇ ਦੇ ਜ਼ੋਨ ਨੰਬਰ 10 ਮੁੰਡੀਆਂ ਤੋਂ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਰਣਵੀਰ ਕੌਰ ਮਾਵੀ ਸੀਂਹੋਮਾਜਰਾ ਨੇ ਆਪਣੀ ਚੋਣ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਅੱਜ ਕੋਟਲਾ ਨਿਹੰਗ, ਮਾਜਰੀ ਜੱਟਾਂ, ਚੈੜੀਆਂ, ਲੋਹਾਰੀ, ਸੋਲਖੀਆਂ, ਭੱਕੂ ਮਾਜਰਾ, ਬ੍ਰਾਹਮਣ ਮਾਜਰਾ ਤੇ ਲੋਹਾਰੀ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਮੇਵਾ ਸਿੰਘ ਮਾਜਰੀ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਮਾਵੀ, ਬਿੱਟੂ ਬਾਜਵਾ ਰੋਡ ਮਾਜਰਾ, ਫਤਿਹ ਜੰਗ ਸਿੰਘ ਸੋਲਖੀਆਂ, ਇਕਬਾਲ ਸਿੰਘ ਸਾਲਾਪੁਰ, ਸਰਬਜੀਤ ਸਿੰਘ ਚੈੜੀਆਂ, ਚੇਅਰਮੈਨ ਰਾਜੂ ਬਲਾਕ ਸਮਿਤੀ ਰੂਪਨਗਰ, ਮੋਹਰ ਸਿੰਘ ਖਾਬੜਾ ਸਣੇ ਹੋਰ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲੋਂ ਲੋਕਾਂ ਦਾ ਮੋਹ ਹੁਣ ਭੰਗ ਹੋ ਚੁੱਕਾ ਹੈ ਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਲੋਕ ਪੰਜੇ ਦੇ ਚੋਣ ਨਿਸ਼ਾਨ ’ਤੇ ਮੋਹਰਾਂ ਲਗਾ ਕੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਕਾਹਲੇ ਹਨ।

